Sonu Sood: ਸੋਨੂੰ ਸੂਦ ਨੇ ਮੁੰਬਈ ਪੁਲਿਸ ਨਾਲ ਮਿਲ ਕੇ ਵੰਡੇ ਹੈਲਮੇਟ, ਫੈਨਜ਼ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਸੋਸ਼ਲ ਵਰਕ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੂੰ ਮੁੰਬਈ ਦੇ ਲੋਅਰ ਓਸ਼ੀਵਾਰਾ ਮੈਟਰੋ ਸਟੇਸ਼ਨ ਨੇੜੇ ਦੇਖਿਆ ਗਿਆ। ਉਹ ਲੋਕਾਂ ਨੂੰ ਹੈਲਮੇਟ ਵੰਡਦੇ ਨਜ਼ਰ ਆਏ। ਸੋਨੂੰ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਦੋਵਾਂ ਨੇ ਆਮ ਲੋਕਾਂ ਨੂੰ ਹੈਲਮੇਟ ਪਾਉਣ ਲਈ ਕਿਹਾ। ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ।

By  Pushp Raj October 6th 2023 12:25 PM

Sonu Sood Distributed Helmets: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਸੋਸ਼ਲ ਵਰਕ ਕਰਦੇ ਨਜ਼ਰ ਆਉਂਦੇ ਹਨ। ਕੋਵਿਡ ਦੌਰਾਨ ਲੋਕਾਂ ਦੀ ਮਦਦ ਕਰਕੇ ਤੋਂ ਬਾਅਦ ਲਗਾਤਾਰ ਸਮਾਜ ਸੇਵਾ ਦੇ ਕੰਮਾਂ 'ਚ ਲੱਗੇ ਹੋਏ ਹਨ। ਉਹ ਅਕਸਰ  ਲੋੜਵੰਦਾਂ ਲਈ ਆਪਣੀ ਹਰ ਕੋਸ਼ਿਸ਼ ਕਰਦੇ ਹਨ। ਅਦਾਕਾਰ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਸੋਨੂੰ ਸੂਦ ਇਨ੍ਹੀਂ ਦਿਨੀਂ MTV ਦੇ ਮਸ਼ਹੂਰ ਸ਼ੋਅ ‘ਰੋਡੀਜ਼’ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ।

ਹਾਲ ਹੀ 'ਚ ਸੋਨੂੰ ਸੂਦ ਨੂੰ ਮੁੰਬਈ ਦੇ ਲੋਅਰ ਓਸ਼ੀਵਾਰਾ ਮੈਟਰੋ ਸਟੇਸ਼ਨ ਨੇੜੇ ਦੇਖਿਆ ਗਿਆ। ਉਹ ਲੋਕਾਂ ਨੂੰ ਹੈਲਮੇਟ ਵੰਡਦੇ ਨਜ਼ਰ ਆਏ। ਸ਼ੋਅ ‘ਰੋਡੀਜ਼’ ਰਾਹੀਂ ਕਰਮ ਜਾਂ ਕਲੰਕ ਦਾ ਸੁਨੇਹਾ ਵੀ ਦਿੱਤਾ ਗਿਆ। ਸੋਨੂੰ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਦੋਵਾਂ ਨੇ ਆਮ ਲੋਕਾਂ ਨੂੰ ਹੈਲਮੇਟ ਪਾਉਣ ਲਈ ਕਿਹਾ। ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ। 

ਸੋਨੂੰ ਸੂਦ ਨੇ ਹੈਲਮੇਟ ਵੰਡਣ ਦੀ ਪਹਿਲਕਦਮੀ ਬਾਰੇ ਕਿਹਾ, ‘ਜਦੋਂ ਤੁਸੀਂ ਸੜਕ ‘ਤੇ ਜਾਂਦੇ ਹੋ ਤਾਂ ਤੁਹਾਡੇ ਪਰਿਵਾਰ ਮੈਂਬਰ ਤੁਹਾਡਾ ਇੰਤਜ਼ਾਰ ਕਰਦੇ ਹਨ। ਅਜਿਹੇ ‘ਚ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਚੰਗੇ ਕੰਮ ਕਰਨਾ ਜ਼ਰੂਰੀ ਹੈ, ਸੜਕਾਂ ‘ਤੇ ਘਟਨਾਵਾਂ ਨਹੀਂ, ਸੜਕ ਸੁਰੱਖਿਆ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ।

ਹੋਰ ਪੜ੍ਹੋ: Virat Kohli Fitness Secrete: ਜਾਣੋ ਕਿਵੇਂ ਫਿੱਟ ਰਹਿੰਦੇ ਹਨ ਕ੍ਰਿਕਟਰ ਕੋਹਲੀ, ਜਾਣੋ ਉਨ੍ਹਾਂ ਦੀ ਡਾਈਟ ਤੇ ਵਰਕਆਊਟ ਰੂਟੀਨ ਬਾਰੇ

ਸੜਕਾਂ ਦੇ ਠੀਕ ਨਾ ਹੋਣ ਦੇ ਮੁੱਦੇ ‘ਤੇ ਸੋਨੂੰ ਸੂਦ ਨੇ ਕਿਹਾ, ‘ਸੜਕ ਦੇ ਨੁਕਸ ਜਾਂ ਸਾਹਮਣੇ ਵਾਲੇ ਵਿਅਕਤੀ ਬਾਰੇ ਗੱਲ ਕਰਨਾ ਬਹੁਤ ਆਸਾਨ ਹੈ। ਦੁਰਘਟਨਾ ਵਿੱਚ, ਇੱਕ ਵਿਅਕਤੀ ਦਾ ਕਸੂਰ ਹੁੰਦਾ ਹੈ ਅਤੇ ਦੂਜੇ ਨੂੰ ਸੱਟ ਲੱਗ ਜਾਂਦੀ ਹੈ। ਤੁਹਾਡੀ ਆਪਣੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਸੋਨੂੰ ਸੂਦ ਵੱਲੋਂ ਹੈਲਮੇਟ ਵੰਡਣ ਦੀ ਪਹਿਲਕਦਮੀ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ, ‘ਸੜਕ ਖਰਾਬ ਹੋਣ ਜਾਂ ਰੋਡ ਲਾਈਟ ਨਾ ਹੋਣ ‘ਤੇ ਦੋਸ਼ ਦੇਣ ਦੀ ਬਜਾਏ ਆਪਣੇ ‘ਤੇ ਧਿਆਨ ਕੇਂਦਰਿਤ ਕਰਨਾ ਬਿਹਤਰ ਹੈ। ਸਿਰਫ਼ ਹੈਲਮੇਟ ਪਾਉਣਾ ਹੀ ਨਹੀਂ ਸਗੋਂ ਬੰਨ੍ਹਣਾ ਵੀ ਜ਼ਰੂਰੀ ਹੈ। ਸੀਟ ਬੈਲਟ ਬੰਨ੍ਹਣਾ ਜ਼ਰੂਰੀ ਹੈ। ਛੋਟੀਆਂ-ਛੋਟੀਆਂ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਹਨ, ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।


Related Post