ਸੁਦੇਸ਼ ਲਹਿਰੀ ਨੇ ਯਾਦ ਕੀਤੇ ਆਪਣੇ ਸੰਘਰਸ਼ ਦੇ ਦਿਨ, ਦਰਦ ਬਿਆਨ ਕਰਦਿਆਂ ਕਿਹਾ- 'ਕਦੇ ਰੋਟੀ ਤੱਕ ਦੇ ਨਹੀਂ ਸੀ ਪੈਸੇ'

ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ ਨੂੰ ਕੌਣ ਨਹੀਂ ਜਾਣਦਾ। ਪੰਜਾਬੀ ਦੁਰਦਰਸ਼ਨ ਤੋਂ ਲੈਂ ਕੇ ਬਾਲੀਵੁੱਡ ਤੇ ਕਪਿਲ ਸ਼ਰਮਾ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੁਦੇਸ਼ ਲਹਿਰੀ ਆਪਣੇ ਕਾਮੇਡੀ ਦੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਪਣੇ ਹੁਨਰ ਦੇ ਦਮ 'ਤੇ ਕਾਮੇਡੀ ਦੀ ਦੁਨੀਆਂ 'ਚ ਨਾਂਅ ਕਮਾਉਣ ਵਾਲੇ ਸੁਦੇਸ਼ ਲਹਿਰੀ ਨੇ ਹਾਲ ਹੀ 'ਚ ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕੀਤਾ।

By  Pushp Raj August 24th 2023 03:36 PM

Sudesh lehri remember his struggling days: ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ ਨੂੰ ਕੌਣ ਨਹੀਂ ਜਾਣਦਾ। ਪੰਜਾਬੀ ਦੁਰਦਰਸ਼ਨ ਤੋਂ ਲੈਂ ਕੇ ਬਾਲੀਵੁੱਡ ਤੇ ਕਪਿਲ ਸ਼ਰਮਾ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੁਦੇਸ਼ ਲਹਿਰੀ ਆਪਣੇ ਕਾਮੇਡੀ ਦੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਪਣੇ ਹੁਨਰ ਦੇ ਦਮ 'ਤੇ ਕਾਮੇਡੀ ਦੀ ਦੁਨੀਆਂ 'ਚ ਨਾਂਅ ਕਮਾਉਣ ਵਾਲੇ ਸੁਦੇਸ਼ ਲਹਿਰੀ ਨੇ ਹਾਲ ਹੀ 'ਚ ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕੀਤਾ। 

ਕਾਮੇਡੀ ਦੀ ਦੁਨੀਆ ਦੇ ਨਾਲ-ਨਾਲ ਸੁਦੇਸ਼ ਲਹਿਰੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਸੁਦੇਸ਼ ਲਹਿਰੀ ਸੋਸ਼ਲ ਮੀਡੀਆ 'ਤੇ ਆਪਣੀ ਕਾਮੇਡੀ ਵੀਡੀਓਜ਼ ਤੇ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ। 


ਹਾਲ ਹੀ ਵਿੱਚ ਕਾਮੇਡੀਅਨ ਨੇ ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। 

ਕਾਮੇਡੀਅਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਬਹੁਤ ਸਾਰੀਆਂ ਟ੍ਰਾਫੀਆਂ ਦੇ ਨਾਲ ਨਜ਼ਰ ਆ ਰਹੇ ਹਨ। ਕਾਮੇਡੀਅਨ ਕਹਿੰਦੇ ਨੇ ਕਿ ਦੋਸਤੋਂ ਕੀ ਹਾਲ ਚਾਲ ਹੈ ਤੁਹਾਡਾ। ਇਹ ਸਾਰੀਆਂ ਟ੍ਰਾਫੀਆਂ ਅੱਜ ਹੀ ਮੇਰੇ ਪੁਰਾਣੇ ਘਰ ਤੋਂ ਆਈਆਂ ਹਨ। 

ਸੁਦੇਸ਼ ਲਹਿਰੀ ਕਹਿੰਦੇ ਨੇ ਇੱਕ ਸਮਾਂ ਸੀ ਜਦੋਂ ਮੇਰੇ ਕੋਲ ਇਹ ਬਹੁਤ ਸਾਰੀਆਂ ਟ੍ਰਾਫੀਆਂ ਤਾਂ ਸਨ, ਪਰ ਇਸ ਨੂੰ ਰੱਖਣ ਦੀ ਥਾਂ ਨਹੀਂ ਸੀ। ਇੱਕ ਸਮਾਂ ਸੀ ਜਦੋਂ ਸਾਡੇ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਸਨ, ਪਰ ਕਈ ਥਾਂ ਸ਼ੋਅ ਕਰਕੇ ਮੈਨੂੰ ਬਹੁਤ ਸਾਰੀਆਂ ਟ੍ਰਾਫੀਆਂ ਮਿਲਦੀਆਂ ਸਨ। ਇੱਕ ਵਾਰ ਸਾਡੇ ਘਰ ਇੱਕ ਵਿਅਕਤੀ ਆਇਆ, ਉਸ ਨੇ ਕਿਹਾ ਕਿ ਮੈਂ ਤੁਹਾਨੂੰ ਟਰਾਫੀ ਦੇਣਾ ਚਾਹੁੰਦਾ ਹਾਂ, ਮੈਂ ਉਸ ਨੂੰ ਕਿਹਾ ਕਿ ਇੱਕ ਟਰਾਫੀ ਕਿੰਨੇ ਕੁ ਦੀ ਪਵੇਗੀ ਤਾਂ ਉਸ ਨੇ ਕਿਹਾ 300 -400 ਰੁਪਏ ਦੀ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਪੈਸੇ ਦੇ ਦਿਓ ਤੇ ਸਭ ਦੇ ਸਾਹਮਣੇ ਪ੍ਰੋਗਰਾਮ 'ਤੇ ਮੈਨੂੰ ਮੇਰੀ ਪੁਰਾਣੀ ਟ੍ਰਾਫੀ ਹੀ ਦੇ ਦਿਓ। ਸੁਦੇਸ਼ ਲਹਿਰੀ ਨੇ ਕਿਹਾ ਕਿ ਜਦੋਂ ਵੀ ਮੈਂ ਉਸ ਸਮੇਂ ਘਰ 'ਤੇ ਟ੍ਰਾਫੀਆਂ ਲਿਆਂਦਾ ਤੇ ਮੇਰੇ ਬੱਚੇ ਕਹਿੰਦੇ ਸਨ ਪਾਪਾ ਟ੍ਰਾਈਆਂ ਤਾਂ ਲੈ ਆਉਂਦੇ ਹੋ ਕਦੇ ਟਾਫੀਆਂ ਵੀ ਲਿਆਇਆ ਕਰੋ। 

ਕਾਮੇਡੀਅਨ ਦੀ ਇਹ ਗੱਲ ਅੰਤ ਵਿੱਚ ਜਿੰਨੀ ਮਜ਼ਾਕਿਆ ਜਾਪਦੀ ਹੈ ਉਨ੍ਹਾਂ ਹੀ ਡੁੰਘੀ ਵੀ ਹੈ, ਦਰਅਸਲ ਉਹ ਆਪਣੇ ਜ਼ਿੰਦਗੀ 'ਚ ਕੀਤੇ ਗਏ ਸੰਘਰਸ਼ ਤੋਂ ਫੈਨਜ਼ ਨੂੰ ਰੁਬਰੂ ਕਰਵਾ ਰਹੇ ਹਨ। ਸੁਦੇਸ਼ ਲਹਿਰੀ ਦਾ ਕਹਿਣਾ ਹੈ ਕਿ  ਇੱਕ ਸਮਾਂ ਸੀ ਜਦੋਂ ਕਈ ਥਾਂ ਸ਼ੋਅ ਕਰਕੇ ਮੈਨੂੰ ਬਹੁਤ ਸਾਰੀਆਂ ਟ੍ਰਾਫੀਆਂ ਮਿਲਦੀਆਂ ਸਨ , ਪਰ ਸਾਡੇ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਸਨ ਤੇ ਨਾਂ ਹੀ ਮਿਲੀ ਹੋਈ ਇਨ੍ਹਾਂ ਟ੍ਰਾਫੀਆਂ ਨੂੰ ਰੱਖਣ ਦੀ ਸਹੀ ਥਾਂ। ਅੱਜ ਰੱਬ ਦੀ ਮਿਹਰ ਨਾਲ ਸਭ ਕੁਝ ਚੰਗਾ ਹੈ। ਇਸ ਲਈ ਹਰ ਸਮੇਂ ਰੱਬ ਦਾ ਸ਼ੁਕਰਾਨਾ ਕਰੋ ਤੇ ਮਿਹਨਤ ਕਰਦੇ ਰਹੋ ਇੱਕ ਜ਼ਰੂਰ ਸਫਲਤਾ ਮਿਲੇਗੀ। 


ਹੋਰ ਪੜ੍ਹੋ: 'Chandrayaan 3' ਦੀ ਸਫਲਤਾ 'ਤੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਸ਼ਨ, ਸੈਲਬਸ ਨੇ ISRO ਦੀ ਟੀਮ ਨੂੰ ਇੰਝ ਦਿੱਤੀ ਵਧਾਈ  

ਫੈਨਜ਼ ਕਾਮੇਡੀਅਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਕਈ ਫੈਨਜ਼ ਆਪਣੇ ਸੰਘਰਸ਼ ਬਾਰੇ ਸਹੀ ਤੇ ਅਨੋਖੇ ਤਰੀਕੇ ਨਾਲ ਪੇਸ਼ ਕਰਨ 'ਤੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਕਿ ਸੁਦੇਸ਼ ਲਹਿਰੀ ਟੀਵੀ ਦੇ ਕਈ ਕਾਮੇਡੀ ਸ਼ੋਅ , ਦਿ ਕਪਿਲ ਸ਼ਰਮਾ ਸ਼ੋਅ, ਲਾਫਟਰ ਚੈਲੇਂਜ ਤੇ ਕਈ ਬਾਲੀਵੁੱਡ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਤੇ ਲਗਾਤਾਰ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। 


Related Post