ਦੀਵਾਲੀ 'ਤੇ ਸੁਸ਼ਮਿਤਾ ਸੇਨ ਨੇ ਪਹਿਨੀ 18 ਸਾਲ ਪੁਰਾਣੀ ਸਾੜੀ, ਪ੍ਰਸ਼ੰਸਕ ਹੋਏ ਪ੍ਰਭਾਵਿਤ

ਬਾਲੀਵੁੱਡ 'ਚ ਇਸ ਸਮੇਂ ਦੀਵਾਲੀ ਦੀਆਂ ਰੌਣਕਾਂ ਹਨ। ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਵੀ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਸ਼ਾਮਿਲ ਹੋਈ। ਅਦਾਕਾਰਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਆਰਿਆ ਸੀਜ਼ਨ 3' ਨਾਲ ਪ੍ਰਸਿੱਧੀ ਹਾਸਲ ਕਰ ਰਹੀ ਹੈ। ਸੁਸ਼ਮਿਤਾ ਸੇਨ ਇਸ ਦੀਵਾਲੀ ਪਾਰਟੀ 'ਚ ਗੋਲਡਨ ਸਾੜ੍ਹੀ ਪਾ ਕੇ ਪਹੁੰਚੀ ਸੀ, ਜਿਸ 'ਚ ਅਭਿਨੇਤਰੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇੱਥੇ ਸੁਸ਼ਮਿਤਾ ਦੇ ਗਲੈਮਰਸ ਲੁੱਕ ਨੂੰ ਦੇਖ ਫੈਨਜ਼ ਹੈਰਾਨ ਰਹਿ ਗਏ ਸਨ ਦਰਅਸਲ ਸੁਸ਼ਮਿਤਾ ਨੇ ਆਪਣੀ ਪੁਰਾਣੀ ਸਾੜੀ 18 ਸਾਲਾਂ ਬਾਅਦ ਮੁੜ ਪਹਿਨੀ ਸੀ।

By  Pushp Raj November 13th 2023 04:15 PM

Sushmita Sen Diwali Look: Sushmita Sen Diwali Look: ਬਾਲੀਵੁੱਡ 'ਚ ਇਸ ਸਮੇਂ ਦੀਵਾਲੀ ਦੀਆਂ ਰੌਣਕਾਂ ਹਨ। ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਵੀ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਸ਼ਾਮਿਲ ਹੋਈ। ਅਦਾਕਾਰਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਆਰਿਆ ਸੀਜ਼ਨ 3' ਨਾਲ ਪ੍ਰਸਿੱਧੀ ਹਾਸਲ ਕਰ ਰਹੀ ਹੈ। ਸੁਸ਼ਮਿਤਾ ਸੇਨ ਇਸ ਦੀਵਾਲੀ ਪਾਰਟੀ 'ਚ ਗੋਲਡਨ ਸਾੜ੍ਹੀ ਪਾ ਕੇ ਪਹੁੰਚੀ ਸੀ, ਜਿਸ 'ਚ ਅਭਿਨੇਤਰੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇੱਥੇ ਸੁਸ਼ਮਿਤਾ ਦੇ ਗਲੈਮਰਸ ਲੁੱਕ ਨੂੰ ਦੇਖ ਫੈਨਜ਼ ਹੈਰਾਨ ਰਹਿ ਗਏ ਸਨ ਦਰਅਸਲ ਸੁਸ਼ਮਿਤਾ ਨੇ ਆਪਣੀ ਪੁਰਾਣੀ ਸਾੜੀ 18 ਸਾਲਾਂ ਬਾਅਦ ਮੁੜ ਪਹਿਨੀ ਸੀ। 

ਸੁਸ਼ਮਿਤਾ ਸੇਨ ਦਾ ਇਹ ਦੀਵਾਲੀ ਲੁੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੋਲਡਨ ਰੰਗ ਦੀ ਇਸ ਸਾੜ੍ਹੀ 'ਚ ਸੁਸ਼ਮਿਤਾ ਕਾਫੀ ਹੌਟ ਲੱਗ ਰਹੀ ਸੀ ਪਰ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਲਈ ਕੁਝ ਯਾਦਾਂ ਤਾਜ਼ਾ ਹੋ ਗਈਆਂ। ਦਰਅਸਲ, ਸੁਸ਼ਮਿਤਾ ਸੇਨ ਨੇ ਦੀਵਾਲੀ ਪਾਰਟੀ ਲਈ ਆਪਣੀ 18 ਸਾਲ ਪੁਰਾਣੀ ਸਾੜੀ ਕੈਰੀ ਕੀਤੀ ਸੀ। ਇਸ ਦੇ ਲਈ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

View this post on Instagram

A post shared by Instant Bollywood (@instantbollywood)

ਹਾਲ ਹੀ 'ਚ ਆਲੀਆ ਭੱਟ ਨੇ ਨੈਸ਼ਨਲ ਐਵਾਰਡ ਸਮਾਰੋਹ 'ਚ ਆਪਣੀ ਸਾੜੀ ਨੂੰ ਦੁਹਰਾਇਆ। ਫਿਰ ਕਪੂਰ ਭੈਣਾਂ ਨੇ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਆਪਣੇ ਕੁਝ ਪਹਿਰਾਵੇ ਦੁਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਹੁਣ ਹਾਲ ਹੀ 'ਚ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਸੁਸ਼ਮਿਤਾ ਸੇਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸਨੇ ਆਪਣੀ ਸਾੜੀ ਨੂੰ ਰੀਸਾਈਕਲ ਕੀਤਾ, ਜੋ ਉਸ ਨੇ ਕੌਫੀ ਵਿਦ ਕਰਨ ਵਿੱਚ ਪਹਿਨੀ ਸੀ।

11 ਨਵੰਬਰ ਨੂੰ ਆਰੀਆ 3 ਦੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਸਟਾਈਲਿਸ਼ ਐਂਟਰੀ ਕੀਤੀ। ਇਸ ਮੌਕੇ ਅਭਿਨੇਤਰੀ ਨੇ ਸਿਲਵਰ ਬਾਰਡਰ ਵਾਲੀ ਬੇਜ ਸਾੜ੍ਹੀ ਚੁਣੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਨੇ ਇਸ ਨੂੰ ਫੁੱਲ-ਸਲੀਵ ਬਲਾਊਜ਼ ਨਾਲ ਜੋੜਿਆ ਹੈ। ਅਭਿਨੇਤਰੀ ਨੇ ਸ਼ਾਨਦਾਰ ਗਹਿਣਿਆਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ। 

View this post on Instagram

A post shared by Pinkvilla (@pinkvilla)


ਹੋਰ ਪੜ੍ਹੋ: Bhai Dooj 2023 Date: 14 ਜਾਂ 15 ਨੂੰ, ਜਾਣੋ ਕਦੋ ਮਨਾਇਆ ਜਾਵੇਗਾ ਭਾਈ ਦੂਜ ਦਾ ਤਿਉਹਾਰ ਤੇ ਇਸ ਦਾ ਸ਼ੁੱਭ ਮੁਹੂਰਤ

ਹਾਲਾਂਕਿ, ਸੁਸ਼ ਦੇ ਫੈਸ਼ਨ ਸਟੇਟਮੈਂਟ ਤੋਂ ਵੱਧ, ਪ੍ਰਸ਼ੰਸਕ ਉਸਦੀ ਸਾੜੀ ਰੀਸਾਈਕਲਿੰਗ ਦੀ ਤਾਰੀਫ ਕਰ ਰਹੇ ਹਨ। ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਇਹ ਉਹੀ ਸਾੜੀ ਹੈ ਜੋ ਸੁਸ਼ਮਿਤਾ ਸੇਨ ਨੇ 2005 'ਚ ਕਰਨ ਜੌਹਰ ਦੇ ਚੈਟ ਸ਼ੋਅ 'ਕੁੱਫੀ ਵਿਦ ਕਰਨ' 'ਚ ਪਹਿਨੀ ਸੀ। ਅਭਿਨੇਤਰੀ ਨੇ ਇਸ ਸ਼ੋਅ 'ਚ ਸੰਜੇ ਦੱਤ ਨਾਲ ਸ਼ਿਰਕਤ ਕੀਤੀ ਸੀ।


Related Post