ਹਰਜੀਤ ਹਰਮਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਹਰਜੀਤ ਹਰਮਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਅੱਜ ਹਰਜੀਤ ਹਰਮਨ ਦਾ ਜਨਮ ਦਿਨ ਹੈ ਅਤੇ ਆਪਣੇ ਗੀਤਾਂ ‘ਚ ਪਿੰਡਾਂ, ਕਿਸਾਨਾਂ ਅਤੇ ਜੱਟੀਆਂ ਦੀ ਗੱਲ ਕਰਨ ਵਾਲੇ ਹਰਜੀਤ ਹਰਮਨ ਦਾ ਸਬੰਧ ਵੀ ਪਿੰਡ ਦੇ ਨਾਲ ਹੈ ।

By  Shaminder July 14th 2023 01:22 PM -- Updated: July 14th 2023 01:23 PM

ਹਰਜੀਤ ਹਰਮਨ (Harjit Harman) ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਅੱਜ ਹਰਜੀਤ ਹਰਮਨ ਦਾ ਜਨਮ ਦਿਨ ਹੈ ਅਤੇ ਆਪਣੇ ਗੀਤਾਂ ‘ਚ ਪਿੰਡਾਂ, ਕਿਸਾਨਾਂ ਅਤੇ ਜੱਟੀਆਂ ਦੀ ਗੱਲ ਕਰਨ ਵਾਲੇ ਹਰਜੀਤ ਹਰਮਨ ਦਾ ਸਬੰਧ ਵੀ ਪਿੰਡ ਦੇ ਨਾਲ ਹੈ । ਉਨ੍ਹਾਂ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ । ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਿਉਂ ਨਾ ਚਲੇ ਜਾਣ, ਪੰਜਾਬ ਸਥਿਤ ਉਨ੍ਹਾਂ ਦੇ ਪਿੰਡ ਵਰਗੀ ਮੌਜ ਉਨ੍ਹਾਂ ਨੂੰ ਕਿਤੇ ਵੀ ਨਹੀਂ ਦਿਖਾਈ ਦਿੰਦੀ । 



ਹੋਰ ਪੜ੍ਹੋ : ਕਰਣ ਔਜਲਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਗਾਇਕ ਦੀ ਐਲਬਮ ‘ਮੇਕਿੰਗ ਮੈਮੋਰੀਜ਼’

ਹਰਜੀਤ ਹਰਮਨ ਨੇ ਦਿੱਤੇ ਕਈ ਹਿੱਟ ਗੀਤ

ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਜਿਸ 'ਚ ਮਿੱਤਰਾਂ ਦਾ ਨਾਂਅ ਚੱਲਦਾ,ਚਰਖਾ ਕੱਤਦੀ,ਜੱਟੀ, ਵੰਡੇ ਗਏ ਪੰਜਾਬ ਦੀ ਤਰ੍ਹਾਂ ਵਰਗੇ ਅਨੇਕਾਂ ਹੀ ਗੀਤ ਸ਼ਾਮਿਲ ਹਨ । ਹਰਜੀਤ ਹਰਮਨ ਨੇ ਜਿੰਨੇ ਵੀ ਗੀਤ ਗਾਏ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ । ਹਰਜੀਤ ਹਰਮਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸਾਦਗੀ ਭਰਪੂਰ ਜ਼ਿੰਦਗੀ ਜੀਉਂਦੇ ਹਨ ।

ਹਰਜੀਤ ਹਰਮਨ ਨੂੰ ਪਸੰਦ ਹੈ ਦੇਸੀ ਖਾਣਾ 

ਹਰਜੀਤ ਹਰਮਨ ਨੂੰ ਦੇਸੀ ਖਾਣਾ ਬਹੁਤ ਜ਼ਿਆਦਾ ਪਸੰਦ ਹੈ । ਉਨ੍ਹਾਂ ਨੂੰ ਘਰ ਦੀ ਦਾਲ ਰੋਟੀ, ਸਰੋਂ੍ਹ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਪਸੰਦ ਹੈ । ਇਸ ਦੇ ਨਾਲ ਹੀ ਪਹਿਰਾਵੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕੁੜਤਾ ਪਜਾਮਾ ਪਹਿਨਣਾ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਹੈ । 


ਮਿਊਜ਼ਿਕ ਤੋਂ ਇਲਾਵਾ ਖੇਤੀ ਕਰਨਾ ਹੈ ਪਸੰਦ 

ਹਰਜੀਤ ਹਰਮਨ ਆਪਣੇ ਗੀਤਾਂ ‘ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ । ਉਨ੍ਹਾਂ ਨੂੰ ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੂੰ ਖੇਤੀ ਕਰਨਾ ਪਸੰਦ ਹੈ ਤੇ ਗਾਉਣ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਨ੍ਹਾਂ ਦਾ ਇਹੀ ਸ਼ੌਂਕ ਅੱਗੇ ਚੱਲ ਕੇ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ । 

View this post on Instagram

A post shared by Harjit Harman (@harjitharman)










Related Post