ਵਿੱਕੀ ਕੌਸ਼ਲ ਨੇ ਮਹੀਨੀਆਂ ਦੀ ਸਖ਼ਤ ਡਾਈਟ ਤੋਂ ਬਾਅਦ ਲਿਆ ਗੋਲ-ਗੱਪਿਆਂ ਦਾ ਮਜ਼ਾ, ਵੇਖੋ ਵੀਡੀਓ

ਵਿੱਕੀ ਕੌਸ਼ਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ ਲਈ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਆਪਣੀ ਸਖ਼ਤ ਡਾਈਟ ਮਗਰੋਂ ਚੀਟ ਡੇਅ 'ਤੇ ਗੋਲ-ਗੱਪਿਆਂ ਦਾ ਆਨੰਦ ਮਾਣਦੇ ਨਜ਼ਰ ਆਏ।

By  Pushp Raj April 15th 2024 05:00 PM

Vicky Kaushal Cheats His Diet: ਵਿੱਕੀ ਕੌਸ਼ਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਇਨ੍ਹੀਂ ਦਿਨੀਂ  ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ ਲਈ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਆਪਣੀ ਸਖ਼ਤ ਡਾਈਟ ਮਗਰੋਂ ਚੀਟ ਡੇਅ 'ਤੇ ਗੋਲ-ਗੱਪਿਆਂ ਦਾ ਆਨੰਦ ਮਾਣਦੇ ਨਜ਼ਰ ਆਏ। 

View this post on Instagram

A post shared by Vicky Kaushal (@vickykaushal09)


ਪਿਛਲੇ ਸਾਲ, ਵਿੱਕੀ ਕੌਸ਼ਲ ਨੇ ਸ਼ਾਹਰੁਖ ਖਾਨ, ਤਾਪਸੀ ਪਨੂੰ ਅਤੇ ਹੋਰਾਂ ਦੇ ਨਾਲ ਕਾਮੇਡੀ-ਡਰਾਮਾ ਫਿਲਮ ਡੰਕੀ ਵਿੱਚ ਅਭਿਨੈਅ ਕੀਤਾ ਸੀ। ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੇ ਪ੍ਰੋਜੈਕਟਾਂ ਲਈ ਲੋੜੀਂਦਾ ਡਾਈਟ ਕਰ ਰਹੇ ਹਨ। ਇਸ ਦੌਰਾਨ ਉਹ ਲਗਾਤਾਰ ਸਖ਼ਤ ਡਾਈਨਿਗ ਕਰਦੇ ਨਜ਼ਰ ਆ ਰਹੇ ਹਨ। 

ਕੁਝ ਹਫਤੇ ਪਹਿਲਾਂ, ਵਿੱਕੀ ਕੌਸ਼ਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ  ਛਾਵ ਦੇ ਸ਼ੂਟਿੰਗ ਸ਼ੈਡਿਊਲ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕਈ ਮਹੀਨੀਆਂ ਬਾਅਦ ਸਟ੍ਰੀਟ ਫੂ਼ਡ ਦਾ ਆਨੰਦ ਲੈਣ ਲਈ ਕਾਫੀ ਉਤਸ਼ਾਹਤ ਹਨ। 

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਕੌਸ਼ਲ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਸ਼ਾਰਟਸ ਪਾਈ ਹੋਈ ਹੈ। ਉਨ੍ਹਾਂ ਨੇ ਸਿਰ ਉੱਤੇ ਟੋਪੀ ਪਾਈ ਹੋਈ ਸੀ। ਵਿੱਕੀ ਕੌਸ਼ਲ ਨੇ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਰਦੇ ਹੋਏ ਉਨ੍ਹਾਂ ਲਿਖਿਆ, 'ਕਈ ਮਹੀਨੀਆ ਬਾਅਦ ਮੈਂ ਜੰਕ ਫੂਡ ਖਾਣ ਲਈ ਉਤਸ਼ਾਹਿਤ ਹਾਂ। '

View this post on Instagram

A post shared by Vicky Kaushal (@vickykaushal09)


ਹੋਰ ਪੜ੍ਹੋ : ਸਲਮਾਨ ਖਾਨ ਦੇ ਘਰ ਹੋਈ ਗੋਲੀਬਾਰੀ ਮਾਮਲੇ 'ਚ 3 ਗ੍ਰਿਫਤਾਰ, ਮਾਮਲੇ ਦੀ ਜਾਂਚ ਕਰ ਰਹੀ ਹੈ ਕ੍ਰਾਈਮ ਬਾਂਚ

ਵਿੱਕੀ ਕੌਸ਼ਲ ਦਾ ਵਰਕ ਫਰੰਟ 

ਵਿੱਕੀ ਕੌਸ਼ਲ ਦੇ ਵਰਕ ਫਰੰਟ ਕਰੀਏ ਤਾਂ ਬੀਤੇ ਦਿਨੀਂ ਅਦਾਕਾਰ ਦੀ ਫਿਲਮ ਬੈਡ ਨਿਊਜ਼ ਦਾ ਨਵਾਂ ਪੋਸਟਰ ਵੀ ਰਿਲੀਜ਼ ਹੋਇਆ ਸੀ। ਇਸ ਨੂੰ ਸਾਂਝਾ ਕਰਦੇ ਹੋਏ, ਕੌਸ਼ਲ ਨੇ ਲਿਖਿਆ, "#BadNewz ਖਤਮ ਹੋ ਰਿਹਾ ਹੈ - ਕਿਉਂਕਿ ਜ਼ਿੰਦਗੀ ਪਹਿਲਾਂ ਹੀ ਹੈਰਾਨੀ ਨਾਲ ਭਰੀ ਨਹੀਂ ਸੀ। ਇਹ ਪ੍ਰੋਜੈਕਟ, ਜੋ ਕਿ ਕਰਨ ਜੌਹਰ ਦੀ ਗੁੱਡ ਨਿਊਜ਼ ਦਾ ਸੀਕਵਲ ਹੈ, ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਹਨ, ਅਤੇ 19 ਜੁਲਾਈ, 2024 ਨੂੰ ਸਿਨੇਮਾਘਰਾਂ ਵਿੱਚ ਆਵੇਗਾ। ਦਰਸ਼ਕ ਐਨੀਮਲ ਸਟਾਰ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੂੰ ਪਹਿਲੀ ਵਾਰ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਦੇਖਣ ਲਈ ਉਤਸ਼ਾਹਿਤ ਹਨ।


Related Post