‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਣ ਲਈ ਪਹੁੰਚ ਰਹੀ ਹੈ ਹਿਮਾਂਸ਼ੀ ਖੁਰਾਣਾ

By  Rupinder Kaler February 13th 2020 05:30 PM

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਇਸ ਵਾਰ ਪੰਜਾਬ ਦੀ ਐਸ਼ਵਰਿਆ ਰਾਏ ਯਾਨੀ ਹਿਮਾਂਸ਼ੀ ਖੁਰਾਣਾ ਪਹੁੰਚ ਰਹੀ ਹੈ । ਸਤਿੰਦਰ ਸੱਤੀ ਦੇ ਇਸ ਸ਼ੋਅ ਵਿੱਚ ਹਿਮਾਂਸ਼ੀ ਖੁਰਾਣਾ ਚਾਹ ਦੀਆਂ ਚੁਸਕੀਆਂ ਦੇ ਨਾਲ ਆਪਣੇ ਨਾਲ ਜੁੜੇ ਕਈ ਰਾਜ਼ ਖੋਲੇਗੀ । ਇਸ ਸ਼ੋਅ ਵਿੱਚ ਹਿਮਾਂਸ਼ੀ ਇਸ ਗੱਲ ਦਾ ਵੀ ਖੁਲਾਸਾ ਕਰੇਗੀ ਕਿ ਉਸ ਦੀ ਕਾਮਯਾਬੀ ਦੇ ਪਿੱਛੇ ਕਿਸ ਦਾ ਹੱਥ ਹੈ । ਇਸ ਤੋਂ ਇਲਾਵਾ ਹਿਮਾਂਸ਼ੀ ਆਪਣੇ ਨਾਲ ਜੁੜੀ ਕੰਟਰੋਵਰਸੀ ਤੋਂ ਵੀ ਪਰਦਾ ਹਟਾਏਗੀ ।

ਹਿਮਾਂਸ਼ੀ ਨਾਲ ਜੁੜੇ ਕੁਝ ਖ਼ਾਸ ਰਾਜ਼ ਜਾਨਣ ਲਈ ਦੇਖਦੇ ਰਹੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਸ਼ੋਅ ਦਾ ਆਨੰਦ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਮਾਣ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਦੇ ਇਸ ਸ਼ੋਅ ਵਿੱਚ ਹਰ ਹਫ਼ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਆਉਂਦੇ ਹਨ ਤੇ ਆਪਣੀ ਜ਼ਿੰਦਗੀ ਨਾਲ ਜੁੜੇ ਰਾਜ਼ ਖੋਲਦੇ ਹਨ ।

https://www.instagram.com/p/B8bWNuGoY0a/

Related Post