ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਗਿੱਪੀ ਗਰੇਵਾਲ ਖੋਲਣਗੇ ਆਪਣੇ ਦਿਲ ਦੇ ਰਾਜ਼

written by Rupinder Kaler | May 02, 2020

ਪੀਟੀਸੀ ਪੰਜਾਬੀ ਲਾਕਡਾਊਨ ਕਰਕੇ ਘਰਾਂ ਵਿੱਚ ਬੰਦ ਆਪਣੇ ਦਰਸ਼ਕਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ । ਹਰ ਦਿਨ ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਨਾਲ ਭਰਪੂਰ ਪ੍ਰੋਗਰਾਮ, ਗਾਣੇ ਤੇ ਫ਼ਿਲਮਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ । ਪਰ ਹੁਣ ਇਸ ਹਫ਼ਤੇ ਇਸ ਐਂਟਰਟੇਨਮੈਂਟ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਗਿੱਪੀ ਗਰੇਵਾਲ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਜਿੱਥੇ ਉਹ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਣਗੇ ਉੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਵੀ ਕਰਨਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸੱਤੀ ਦੇ ਇਸ ਸ਼ੋਅ ਵਿੱਚ ਹਰ ਹਫ਼ਤੇ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਨੂੰ ਲੈ ਕੇ ਗੱਲਬਾਤ ਹੁੰਦੀ ਹੈ । https://www.instagram.com/p/B_pUVyPBqlC/ ਇਸ ਵਾਰ ਗਿੱਪੀ ਗਰੇਵਾਲ ਇਸ ਸ਼ੋਅ ਵਿੱਚ ਪਹੁੰਚ ਰਹੇ ਹਨ । ਗਿੱਪੀ ਇਸ ਸ਼ੋਅ ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਕੀ ਖੁਲਾਸੇ ਕਰਦੇ ਹਨ ਇਹ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸੋਮਵਾਰ ਰਾਤ 9.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਸ਼ੋਅ ਦਾ ਆਨੰਦ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਮਾਣ ਸਕਦੇ ਹੋ ।

0 Comments
0

You may also like