‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਦੇਬੀ ਮਖਸੂਸਪੁਰੀ ਨੇ ਖੋਲਣਗੇ ਕਈ ਰਾਜ਼

written by Rupinder Kaler | March 18, 2020

ਪੀਟੀਸੀ ਪੰਜਾਬੀ ਤੇ ਅੱਜ ਰਾਤ ਯਾਨੀ 18 ਮਾਰਚ ਨੂੰ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਦੇਬੀ ਨੇ ਆਪਣੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਤੇ ਗੱਲਬਾਤ ਕੀਤੀ ।ਉਹਨਾਂ ਨੇ ਦੱਸਿਆ ਕਿ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿੱਚ ਉਹ ਸਬੱਬ ਨਾਲ ਹੀ ਆ ਗਏ ਸਨ । ਉਹਨਾਂ ਨੇ ਗੀਤਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਬਾਰੇ ਸੋਚਿਆ ਵੀ ਨਹੀਂ ਸੀ । https://www.instagram.com/p/B93gy77lHGr/ ਕਾਲਜ ਦੇ ਦਿਨਾਂ ਵਿੱਚ ਉਹ ਫੁੱਟਬਾਲ ਖੇਡਦੇ ਸਨ । ਇਸ ਤੋਂ ਬਾਅਦ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਅਜਿਹਾ ਸ਼ੌਂਕ ਜਾਗਿਆ ਕਿ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕਈ ਸਾਹਿਤਕ ਕਿਤਾਬਾਂ ਪੜ੍ਹ ਲਈਆਂ । ਇਸ ਤੋਂ ਬਾਅਦ ਉਹਨਾਂ ਨੂੰ ਲਿਖਣ ਦਾ ਸ਼ੌਂਕ ਵੀ ਪੈ ਗਿਆ । https://www.instagram.com/p/B906XWclHoW/ ਦੇਬੀ ਦੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 9.00 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like