ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ‘ਚ ਦੇਬੀ ਮਖਸੂਸਪੁਰੀ ਖੋਲਣਗੇ ਆਪਣੇ ਦਿਲ ਦੇ ਰਾਜ਼

written by Lajwinder kaur | March 15, 2020

ਦੇਬੀ ਮਖਸੂਸਪੁਰੀ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸ਼ਾਇਰੀ ਦੇ ਗੀਤ ਦਿੱਤੇ ਨੇ ਅਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗਾ ਬਣਾਈ ਹੋਈ ਹੈ । ਦੇਸ਼ ਵਿਦੇਸ਼ਾਂ ‘ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕ ਬੜੀ ਹੀ ਬੇਸਬਰੀ ਦੇ ਨਾਲ ਦੇਬੀ ਮਖਸੂਸਪੁਰੀ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ।

ਹੋਰ ਵੇਖੋ:ਪੰਜਾਬੀ ਗਾਇਕ ਕਮਲ ਖਹਿਰਾ ਬਣੇ ਚਾਚਾ, ਘਰ ‘ਚ ਆਈ ਨੰਨ੍ਹੀ ਪਰੀ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ ਸੋ ਚਾਹ ਦਾ ਕੱਪ ਰਹੇਗਾ ਸ਼ਾਇਰਾਨਾ ਕਿਉਂਕਿ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਨਜ਼ਰ ਆਉਣਗੇ ਦੇਬੀ ਮਖਸੂਸਪੁਰੀ । ਇਸ ਸ਼ੋਅ ਨੂੰ ਹੋਸਟ ਕਰ ਰਹੇ ਨੇ ਪੰਜਾਬੀ ਗਾਇਕਾ ਤੇ ਸ਼ਾਇਰੀ ਦੀ ਮਲਿਕਾ ਸਤਿੰਦਰ ਸੱਤੀ । ਸੋ ਇਸ ਵਾਰ ਦੇਬੀ ਮਖਸੂਸਪੁਰੀ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਅਣਸੁਣੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਨਗੇ ।
 
View this post on Instagram
 

#Guddi #Charh #Jaugi Out Now Jarur suneo dosto te comment kar ke dassio kive lagga, share v kar deo https://youtu.be/V5Iti1fBcf4

A post shared by Debi Makhsoospuri (@debiofficial) on

ਦੇਬੀ ਮਖਸੂਸਪੁਰੀ ਨਾਲ ਜੁੜੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ 18 ਮਾਰਚ ਦਿਨ ਬੁੱਧਵਾਰ ਰਾਤ 9.00 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਹ ਸ਼ੋਅ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਵੀ ਦੇਖ ਸਕਦੇ ਹੋ ਤਾਂ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ ’ਤੇ ਲਵੋ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ।

0 Comments
0

You may also like