ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਨੇ ਬਣਵਾਇਆ ‘ਬੱਬੂ ਮਾਨ’ ਦੇ ਨਾਂਅ ਦਾ ਟੈਟੂ, ਖੋਲਿਆ ਦਿਲ ਦਾ ਰਾਜ਼

By  Rupinder Kaler February 18th 2020 12:16 PM

ਪੰਜਾਬ ਦੀ ਐਸ਼ਵਰਿਆ ਰਾਏ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਣਾ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਆ ਰਹੀ ਹੈ । ਇਸ ਸ਼ੋਅ ਵਿੱਚ ਉਹਂਾ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ ਆਪਣੇ ਦਿਲ ਦੇ ਕਈ ਰਾਜ਼ ਖੋਲੇ ਹਨ ।‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨੇ ਹਿਮਾਂਸ਼ੀ ਨਾਲ ਹਰ ਉਸ ਮੁੱਦੇ ਤੇ ਗੱਲ ਕੀਤੀ ਹੈ ਜਿਹੜਾ ਉਸ ਨਾਲ ਜੁੜਿਆ ਹੋਇਆ ਹੈ ।

https://www.instagram.com/p/B8njgY0hqxK/

ਸਤਿੰਦਰ ਸੱਤੀ ਨੇ ਜਦੋਂ ਹਿਮਾਂਸ਼ੀ ਤੋਂ ਉਹਨਾਂ ਦੇ ਬੱਬੂ ਮਾਨ ਵਾਲੇ ਟੈਟੂ ਬਾਰੇ ਪੁੱਛਿਆ ਤਾਂ ਹਿਮਾਂਸ਼ੀ ਨੇ ਦੱਸਿਆ ਕਿ ਉਹ ਬੱਬੂ ਮਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ । ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਮਾਣ ਹਨ, ਜਿੰਨ੍ਹਾਂ ਦੇ ਗਾਣੇ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਹਿਮਾਂਸ਼ੀ ਨੇ ਦੱਸਿਆ ਕਿ ਇੱਕ ਵਾਰ ਉਹ ਹਵਾਈ ਸਫ਼ਰ ਦੌਰਾਨ ਬੱਬੂ ਮਾਨ ਨੂੰ ਮਿਲੇ ਸਨ ।

https://www.instagram.com/p/B3MSH9aghLc/

ਇਸ ਮੁਲਾਕਾਤ ਦੌਰਾਨ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਤੇ ਉਹਨਾਂ ਨੇ ਇੰਡਸਟਰੀ ਨੂੰ ਲੈ ਕੇ ਕਈ ਨੁਕਤੇ ਸਾਂਝੇ ਕੀਤੇ, ਇਸ ਗੱਲਬਾਤ ਤੋਂ ਬਾਅਦ ਉਸ ਨੂੰ ਲੱਗਿਆ ਕਿ ਪੰਜਾਬੀ ਇੰਡਸਟਰੀ ’ਚ ਬੱਬੂ ਮਾਨ ਹੀ ਉਹ ਸਖਸ਼ ਹੈ ਜਿਸ ਦੇ ਨਾਂਅ ਦਾ ਉਹ ਟੈਟੂ ਬਣਾ ਸਕਦੀ ਹੈ । ਇਹ ਟੈਟੂ ਬੱਬੂ ਮਾਨ ਦੀ ਰਿਸਪੈਕਟ ਵਿੱਚ ਬਣਾਇਆ ਗਿਆ ਹੈ ।

https://www.instagram.com/p/B8mFqbVhhxD/

ਇਸ ਸ਼ੋਅ ਵਿੱਚ ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਗਿੱਲ ਨਾਲ ਉਹਨਾਂ ਦੀ ਹੋਈ ਕੰਟਰੋਵਰਸੀ ’ਤੇ ਵੀ ਖੁੱਲ ਕੇ ਗੱਲ ਕੀਤੀ । ਸੋ ਹਿਮਾਂਸ਼ੀ ਖੁਰਾਣਾ ਨਾਲ ਜੁੜੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post