ਮਨਕਿਰਤ ਔਲਖ ਇਸ ਤਰ੍ਹਾਂ ਬਣਿਆ ਕਬੱਡੀ ਖਿਡਾਰੀ ਤੋਂ ਹਿੱਟ ਗਾਇਕ

By  Rupinder Kaler February 24th 2020 01:02 PM

ਗਾਇਕ ਮਨਕਿਰਤ ਔਲਖ ਆਪਣੇ ਹਿੱਟ ਗਾਣਿਆਂ ਕਰਕੇ ਪੰਜਾਬੀ ਇੰਡਸਟਰੀ ’ਤੇ ਰਾਜ ਕਰਦੇ ਹਨ । ਪਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਕਬੱਡੀ ਦੇ ਚੰਗੇ ਖਿਡਾਰੀ ਸਨ, ਜਿਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕੀਤਾ ਹੈ । ਮਨਕਿਰਤ ਔਲਖ ਨੇ ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗਾਇਕੀ ਵਾਲਾ ਕੀੜਾ ਉਹਨਾਂ ਨੂੰ ਬਚਪਨ ਤੋਂ ਹੀ ਸੀ, ਤੇ ਉਹਨਾਂ ਦੇ ਦਾਦਾ ਜੀ ਇਸ ਖੇਤਰ ਵਿੱਚ ਲਿਆਉਣ ਲਈ ਹਮੇਸ਼ਾ ਉਤਸਾਹਿਤ ਕਰਦੇ ਸਨ ।

ਉਹ ਅਕਸਰ ਆਪਣੇ ਦਾਦਾ ਜੀ ਨੂੰ ਕਵੀਸਰੀ ਗਾ ਕੇ ਸੁਨਾਉਂਦੇ ਸਨ । ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਮਨਕਿਰਤ ਔਲਖ ਨੇ ਗੱਲਬਾਤ ਕਰਦੇ ਹੋਏ ਦੱਸਿਆ ਪਹਿਲੀ ਵਾਰ ਉਹਨਾਂ ਨੇ ਆਪਣੇ ਮਾਮੇ ਦੀ ਬੇਟੀ ਦੇ ਵਿਆਹ ਵਿੱਚ ਗਾਇਕ ਜੈਲੀ ਨਾਲ ਸਟੇਜ ਸਾਂਝੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਮਨ ਬਣਾ ਲਿਆ ਕਿ ਉਹ ਗਾਇਕੀ ਵਿੱਚ ਹੀ ਆਪਣਾ ਨਾਂਅ ਬਨਾਉਣਗੇ ।

https://www.instagram.com/p/B8yRLVwFnXU/

ਮਨਕਿਰਤ ਔਲਖ ਦੇ ਸਬੰਧ ਵਿੱਚ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

https://www.instagram.com/p/B8ydcL5obMX/?utm_source=ig_embed

 

Related Post