ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦਾ ਅਨੋਖਾ ਫ਼ਿਲਮ ਪ੍ਰਮੋਸ਼ਨ, ਬਾਈਕ ਦੇ ਉੱਤੇ ਕਰ ਰਹੇ ਨੇ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦਾ ਸਫ਼ਰ ਤੈਅ, ਦੇਖੋ ਵੀਡੀਓ

By  Lajwinder kaur May 21st 2019 03:42 PM -- Updated: May 21st 2019 04:41 PM

ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਏਨੀ ਦਿਨੀਂ ਦੋਵੇਂ ਅਦਾਕਾਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਬਿਜ਼ੀ ਚੱਲ ਰਹੇ ਨੇ। ਗਿੱਪੀ ਤੇ ਸਰਗੁਣ ਫ਼ਿਲਮ ਪ੍ਰਮੋਸ਼ਨ ਦੇ ਲਈ ਸਿਟੀ ਬਿਊਟੀਫਲ ਚੰਡੀਗੜ੍ਹ ਪਹੁੰਚੇ। ਜਿੱਥੇ ਫ਼ਿਲਮ ਦੇ ਲਈ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਜੀ ਹਾਂ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੋਵਾਂ ਨੇ ਬਾਈਕ ਦੇ ਰਾਹੀਂ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਆਪਣਾ ਇਹ ਸਫ਼ਰ ਹਾਰਲੇ-ਡੇਵਿਡਸਨ ਬਾਈਕ ਦੇ ਉੱਤੇ ਚੰਡੀਗੜ੍ਹ ਸ਼ਹਿਰ ਤੋਂ ਸ਼ੁਰੂ ਕੀਤਾ ਹੈ ਤੇ ਇਸ ਸਫ਼ਰ ‘ਚ ਸਾਰੀ ਸਟਾਰ ਕਾਸਟ ਉਨ੍ਹਾਂ ਦੇ ਨਾਲ ਹੈ। ਇਹ ਸਾਰਾ ਕਾਫ਼ਲਾ ਅੰਮ੍ਰਿਤਸਰ ਸ਼ਹਿਰ ਪੁੱਜੇਗਾ।

ਹੋਰ ਵੇਖੋ:‘ਰੱਬ ਨੇ ਮਿਲਿਆ’ ਗਾਣੇ ‘ਚ ਗਿੱਪੀ ਗਰੇਵਾਲ ਹੋਏ ਸਰਗੁਣ ਮਹਿਤਾ ਨਾਲ ਰੋਮਾਂਟਿਕ, ਗੀਤ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫ਼ਿਲਮ ਜੋ ਕਿ ਰੋਮਾਂਟਿਕ ਕਮੇਡੀ ਫ਼ਿਲਮ ਹੈ ਜਿਸ ਨੂੰ ਡਾਇਰੈਕਟਰ ਕਰਣ ਆਰ ਗੁਲਾਨੀ ਨੇ ਡਾਇਰੈਕਟ ਕੀਤਾ ਹੈ। ਮਨੋਰੰਜਨ ਦੇ ਨਾਲ ਭਰਪੂਰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

View this post on Instagram

 

Make some way for the superstars! @sargunmehta @gippygrewal driving through the city as they are on their way to Amritsar????✨ #CacRide . . . . . #ChandigarhAmritsarChandigarh releasing this 24th May Worldwide!? . . . #SargunMehta#SargunMehtaBestActress#SargunMehtaPollywoodQueen#SargunPower#Sargunian#SargunMehtaWeLoveYou#SargunMehtaSlays#BestActress#PollywoodQueen#Angrej#LovePunjab#Jindua#Lahoriye#Qismat#KalaShahKala#ChandigarhAmritsarChandigarh#SurkhiBindi#DreamiyataEntertainment#SaRavi#CacTheFilm#CacPromotions#CacRide

A post shared by An Outlet Of Love For Sargun✿ (@sargunmehtacrew) on May 21, 2019 at 1:17am PDT

Related Post