ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ

By  Aaseen Khan May 22nd 2019 12:05 PM

ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਪ੍ਰਮੋਸ਼ਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੇ ਵਿੱਚ ਹੀ ਫ਼ਿਲਮ ਦਾ ਇੱਕ ਹੋਰ ਗਾਣਾ ਸਾਹਮਣੇ ਆ ਚੁੱਕਿਆ ਹੈ, ਜਿਸ ਨੂੰ ਅਵਾਜ਼ ਦਿੱਤੀ ਹੈ ਫ਼ਿਲਮ ਦੇ ਹੀਰੋ ਗਿੱਪੀ ਗਰੇਵਾਲ ਨੇ। ਗੀਤ 'ਚ ਚੰਡੀਗੜ੍ਹ ਦੀ ਜੱਟੀ ਯਾਨੀ ਸਰਗੁਣ ਮਹਿਤਾ ਦੀ ਤਾਰੀਫ਼ ਕੀਤੀ ਗਈ ਹੈ। ਗਾਣੇ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ ਅਤੇ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ।

 

View this post on Instagram

 

Aaa rahe haan 24 May nu tuade nede cinema gharan vich #ambersariya te #chandigarwali #chandigarhamritsarchandigarh #gippygrewal @sargunmehta @sumitduttmannan @funjabijunction @CACthefilm @dreambookproductions @leostride_ent @omjeegroup @timesmusichub @bull18network #CACthefilm

A post shared by Gippy Grewal (@gippygrewal) on May 21, 2019 at 10:24pm PDT

ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਸ ਲਿਖੇ ਹਨ।24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ

 

View this post on Instagram

 

Bas aa rahe aa 11 dinna ch tuhade nehre cinema ghara ch!? #ChandigarhAmritsarChandigarh @gippygrewal @sargunmehta @sumitduttmannan @funjabijunction @karanrguliani @CACthefilm @dreambookproductions @bull18network @leostride_ent @omjeegroup @timesmusichub #CACthefilm #24thMay

A post shared by Gippy Grewal (@gippygrewal) on May 13, 2019 at 2:06am PDT

ਫ਼ਿਲਮ ਦੇ ਹੁਣ ਤੱਕ ਰਿਲੀਜ਼ ਹੋਏ ਸਾਰੇ ਹੀ ਗੀਤਾਂ ਅਤੇ ਟਰੇਲਰ ਨੂੰ ਪ੍ਰਸੰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਗਿੱਪੀ ਗਰੇਵਾਲ ਵੱਲੋਂ ਗਾਇਆ ਇਹ ਗੀਤ ਕਾਫੀ ਸ਼ਾਨਦਾਰ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

Related Post