ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ

written by Aaseen Khan | May 22, 2019

ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਪ੍ਰਮੋਸ਼ਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੇ ਵਿੱਚ ਹੀ ਫ਼ਿਲਮ ਦਾ ਇੱਕ ਹੋਰ ਗਾਣਾ ਸਾਹਮਣੇ ਆ ਚੁੱਕਿਆ ਹੈ, ਜਿਸ ਨੂੰ ਅਵਾਜ਼ ਦਿੱਤੀ ਹੈ ਫ਼ਿਲਮ ਦੇ ਹੀਰੋ ਗਿੱਪੀ ਗਰੇਵਾਲ ਨੇ। ਗੀਤ 'ਚ ਚੰਡੀਗੜ੍ਹ ਦੀ ਜੱਟੀ ਯਾਨੀ ਸਰਗੁਣ ਮਹਿਤਾ ਦੀ ਤਾਰੀਫ਼ ਕੀਤੀ ਗਈ ਹੈ। ਗਾਣੇ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ ਅਤੇ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ।

ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਸ ਲਿਖੇ ਹਨ।24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ
ਫ਼ਿਲਮ ਦੇ ਹੁਣ ਤੱਕ ਰਿਲੀਜ਼ ਹੋਏ ਸਾਰੇ ਹੀ ਗੀਤਾਂ ਅਤੇ ਟਰੇਲਰ ਨੂੰ ਪ੍ਰਸੰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਗਿੱਪੀ ਗਰੇਵਾਲ ਵੱਲੋਂ ਗਾਇਆ ਇਹ ਗੀਤ ਕਾਫੀ ਸ਼ਾਨਦਾਰ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like