ਜੇਕਰ ਨਹੀਂ ਸੁਣਿਆ ਇਸ ਪੁਲਿਸ ਮੁਲਾਜ਼ਮ ਦਾ ਇਹ ਗੀਤ ਤਾਂ ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ, ਦੇਖੋ ਵੀਡੀਓ

By  Aaseen Khan September 3rd 2019 04:17 PM -- Updated: September 3rd 2019 04:21 PM

ਦੇਸ਼ ਭਰ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰ ਰੋਜ਼ ਹਜ਼ਾਰਾਂ ਹੀ ਲੋਕਾਂ ਦੀ ਜਾਨ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਨਿਯਮਾਂ ਦੀ ਉਲੰਘਣਾ ਰੋਕਣ ਲਈ 1 ਸਤੰਬਰ ਤੋਂ ਚਲਾਨ ਦੀਆਂ ਨਵੀਆਂ ਕੀਮਤਾਂ ਦੇਸ਼ ਭਰ 'ਚ ਲਾਗੂ ਕੀਤੀਆਂ ਹਨ ਜਿਸ ਨੂੰ ਚੰਡੀਗੜ੍ਹ ਪੁਲਿਸ ਦਾ ਇਹ ਮੁਲਾਜ਼ਮ ਆਪਣੇ ਗੀਤ ਰਾਹੀਂ ਦੱਸ ਰਿਹਾ ਹੈ। ਚੰਡੀਗੜ੍ਹ ਪੁਲਿਸ ਦੇ ASI ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਪੰਜਾਬੀ ਗਾਣਾ ਪੇਸ਼ ਕੀਤਾ ਹੈ,ਜਿਸ ‘ਚ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਜੁਰਮਾਨੇ ਵਿੱਚ ਵਾਧੇ ਬਾਰੇ ਜਾਗਰੂਕ ਕਰ ਰਹੇ ਹਨ।

ਇਸ ਪੁਲਿਸ ਅਫ਼ਸਰ ਦਾ ਨਾਮ ਹੈ ASI ਭੁਪਿੰਦਰ ਸਿੰਘ ਜਿਸ ਦਾ ਵੀਡੀਓ ਚੰਡੀਗੜ੍ਹ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਅਤੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ 'ਚ ਇਹ ਮੁਲਾਜ਼ਮ ਦੱਸਦਾ ਨਜ਼ਰ ਆ ਰਿਹਾ ਹੈ ਕਿ ਜੇਕਰ ਹੁਣ ਵੀ ਜਾਗਰੂਕ ਨਾ ਹੋਏ ਤਾਂ ਘਰ ਦੀ ਰਸੋਈ ਦੇ ਖ਼ਰਚਿਆਂ 'ਚ ਕਟੌਤੀ ਕਰਨੀ ਪੈ ਸਕਦੀ ਹੈ ਤੇ ਪੂਰਾ ਬਜਟ ਹਿੱਲ ਸਕਦਾ ਹੈ।

ਹੋਰ ਵੇਖੋ : ਹੋਰ ਵੇਖੋ : ਦਿੱਲੀ ਦੇ ਸਾਬਕਾ ਡਿਪਟੀ ਮੇਅਰ ਦੇ ਪੁੱਤਰ ਹਨ ਇਹ ਅਦਾਕਾਰ, ਕਬੀਰ ਸਿੰਘ ਸਮੇਤ ਪ੍ਰਿਯੰਕਾ ਚੋਪੜਾ ਨਾਲ ਨਿਭਾ ਚੁੱਕੇ ਨੇ ਮੁੱਖ ਭੂਮਿਕਾ

ਦੱਸ ਦਈਏ ਕਿ ਮੋਟਰ ਵਾਹਨ ਐਕਟ ਦੇ ਪਾਸ ਹੋਣ ਤੋਂ ਬਾਅਦ ਜ਼ੁਰਮਾਨਿਆਂ ‘ਚ ਭਾਰੀ ਵਾਧਾ ਹੋਇਆ ਹੈ। ਹੁਣ, ਸੀਟ ਬੈਲਟ ਤੋਂ ਬਿਨਾਂ ਵਾਹਨ ਚਲਾਉਣ ‘ਤੇ 300 ਰੁਪਏ ਦੀ ਬਜਾਏ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।ਦੋਪਹੀਆ ਵਾਹਨ’ ਤੇ ਟ੍ਰਿਪਲ ਸਵਾਰੀ ਕਰਨ ‘ਤੇ ਇਸ ਦੀ ਕੀਮਤ 100 ਰੁਪਏ ਦੀ ਥਾਂ 1000 ਰੁਪਏ ਹੋਵੇਗੀ। ਇਸੇ ਤਰ੍ਹਾਂ ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣ’ ‘ਤੇ 1000 ਰੁਪਏ ਅਤੇ ਲਾਇਸੈਂਸ ਦੇਣੇ ਪੈਣਗੇ।

Related Post