ਪਤੀ-ਪਤਨੀ ਦੀ ਨੋਕ-ਝੋਕ ਨੂੰ ਬਿਆਨ ਕਰ ਰਿਹਾ ਹੈ ਫ਼ਿਲਮ ‘ਰੱਬ ਦਾ ਰੇਡੀਓ 2’ ਦਾ ‘ਚਾਨਣ’ ਗੀਤ, ਦੇਖੋ ਵੀਡੀਓ

By  Lajwinder kaur March 24th 2019 03:53 PM

ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟਡ ਪੰਜਾਬੀ ਮੂਵੀ 'ਰੱਬ ਦਾ ਰੇਡੀਓ 2', ਜਿਸ ਦਾ ਨਵਾਂ ਗੀਤ ਚਾਨਣ ਰਿਲੀਜ਼ ਹੋ ਚੁੱਕਿਆ ਹੈ। ਤਰਸੇਮ ਜੱਸੜ ਦੀ ਫ਼ਿਲਮ ਦਾ ਟਰੇਲਰ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ।

View this post on Instagram

 

ਬਹੁਤ ਖੁਸ਼ੀ ਹੋ ਰਹੀ ਇਹ ਗੀਤ ਸਾਂਝਾ ਕਰਦੇ ਹੋਏ ਮੇਰੇ ਗੀਤਕਾਰੀ ਦੇ ਸਫਰ ਵਿਚ ਪਹਿਲੀ ਵਾਰ ਮੇਰਾ ਲਿਖਿਆ ਗੀਤ ਇਕ ਗਾਇਕਾ ਦੀ ਆਵਾਜ਼ ਵਿਚ ਆਇਆ ਤੇ ਇਹ ਗੀਤ ਬਹੁਤ ਮੇਹਨਤ ਨਾਲ ਤੇ ਦਿਲ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਕ ਇਸਨੂੰ ਇਕ ਸੁਰੀਲੀ ਆਵਾਜ਼ ਤੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਸੋਬਰ ਤੇ ਕਲਾਸਿਕ ਕੁੜੀ ਨੇ ਗਾਇਆ | ਸ਼ੁਕਰੀਆ ਨਿਮਰਤ ਦਾ ਰੱਬ ਦਾ ਰੇਡੀਓ 2 ਦੇ ਮਿਊਜ਼ਿਕ ਨੂੰ ਚਾਰ ਚੰਨ ਲਾਉਣ ਲਈ ... " Chanan " by Most Elegant , Sober & Classy lady In Punjabi Industry " Nimrat Khaira ". Feeling Really happy For This One. I hope U all Guys Will enjoy the Track ... Music. By. Desi crew. .. Rabb Da Radio 2. Movie Releasing 29th march. .. #nimratkhaira #tarsemjassar #simichahal #rabbdaradio2 #desicrew #29thmarch #keepsupporting #wmk

A post shared by Tarsem Jassar (@tarsemjassar) on Mar 24, 2019 at 1:34am PDT

ਹੋਰ ਵੇਖੋ:ਸਿੰਮੀ ਚਾਹਲ ਨੂੰ ਕਿਸ ਗੱਲ ਦੀ ਚੜ੍ਹੀ ਖੁਮਾਰੀ, ਦੇਖੋ ਵੀਡੀਓ

ਗੱਲ ਕਰਦੇ ਹਾਂ ਚਾਨਣ ਗੀਤ ਦੀ ਜੋ ਕਿ ਕੁਝ ਸਮੇਂ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਜੀ ਹਾਂ ਇਸ ਦੀ ਜਾਣਕਾਰੀ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਦਾ ਲਿੰਕ ਸ਼ੇਅਰ ਕਰਦੇ ਹੋਇਆ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ, ‘ਬਹੁਤ ਖੁਸ਼ੀ ਹੋ ਰਹੀ ਇਹ ਗੀਤ ਸਾਂਝਾ ਕਰਦੇ ਹੋਏ ਮੇਰੇ ਗੀਤਕਾਰੀ ਦੇ ਸਫਰ ਵਿਚ ਪਹਿਲੀ ਵਾਰ ਮੇਰਾ ਲਿਖਿਆ ਗੀਤ ਇਕ ਗਾਇਕਾ ਦੀ ਆਵਾਜ਼ ਵਿਚ ਆਇਆ ਤੇ ਇਹ ਗੀਤ ਬਹੁਤ ਮੇਹਨਤ ਨਾਲ ਤੇ ਦਿਲ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਕ ਇਸਨੂੰ ਇਕ ਸੁਰੀਲੀ ਆਵਾਜ਼ ਤੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਸੋਬਰ ਤੇ ਕਲਾਸਿਕ ਕੁੜੀ ਨੇ ਗਾਇਆ | ਸ਼ੁਕਰੀਆ ਨਿਮਰਤ ਦਾ ਰੱਬ ਦਾ ਰੇਡੀਓ 2 ਦੇ ਮਿਊਜ਼ਿਕ ਨੂੰ ਚਾਰ ਚੰਨ ਲਾਉਣ ਲਈ ...’

'ਚਾਨਣ' ਗੀਤ ਐਕਟਰ ਤਰਸੇਮ ਜੱਸੜ ਅਤੇ ਅਦਾਕਾਰਾ ਸਿੰਮੀ ਚਾਹਲ ਉੱਤੇ ਫਿਲਮਾਇਆ ਗਿਆ ਹੈ। ਵੀਡੀਓ ‘ਚ ਬਹੁਤ ਹੀ ਖੂਬਸੂਰਤ ਰਿਸ਼ਤੇ ਪਤੀ-ਪਤਨੀ ਦੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ ਹੈ। ਚਾਨਣ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਹਨ ਅਤੇ ਸੁਰੀਲੀ ਗਾਇਕਾ ਨਿਮਰਤ ਖਹਿਰਾ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਚਾਨਣ ਗੀਤ ਨੂੰ ਵਿਹਲੀ ਜਨਤਾ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ‘ਰੱਬ ਦਾ ਰੇਡੀਓ 2’ ‘ਚ ਪਹਿਲੇ ਭਾਗ ਦੀ ਅਗਲੀ ਕਹਾਣੀ ਦੇਖਣ ਨੂੰ ਮਿਲੇਗੀ। ਇੱਕ ਵਾਰ ਫਿਰ ਤੋਂ ਫੈਮਿਲੀ, ਰੋਮਾਂਟਿਕ ਅਤੇ ਇਮੋਸ਼ਨਲ ਡਰਾਮਾ ਦੇਖਣ ਨੂੰ ਮਿਲੇਗਾ। ਰਿਸ਼ਤਿਆਂ ‘ਚ ਉਲਝੀ ਕਹਾਣੀ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ।

Related Post