ਰਾਜ ਰਣਜੋਧ ਦਾ ਨਵਾਂ ਗੀਤ ‘END’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur November 6th 2019 11:43 AM

ਪੰਜਾਬੀ ਗਾਇਕ ਰਾਜ ਰਣਜੋਧ ਆਪਣੇ ਨਵੇਂ ਗੀਤ ਐਂਡ ਦੇ ਨਾਲ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਦਾ ਚੱਕਵੀਂ ਬੀਟ ਵਾਲਾ ਗੀਤ ਐਂਡ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:‘ਲੈਂਡ ਕਰਾ ਦੇ’ ਪੈਰਾਗਲਾਇਡਿੰਗ ਵਾਲੀ ਵਾਇਰਲ ਵੀਡੀਓ ਨੂੰ ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਨੇ ਲਗਾਇਆ ਆਪਣੇ ਮਜ਼ਾਕੀਆ ਅੰਦਾਜ਼ ‘ਚ ਤੜਕਾ,ਦੇਖੋ ਵੀਡੀਓ

ਐਂਡ ਗੀਤ ਦੇ ਬੋਲ ਰਾਜ ਰਣਜੋਧ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇ ਐੱਸ ਐੱਲ ਨੇ ਦਿੱਤਾ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ T DOT  ਫ਼ਿਲਮਸ ਵੱਲੋਂ ਵਿਦੇਸ਼ ਦੀਆਂ ਖੂਬਸੂਰਤ ਥਾਵਾਂ ਉੱਤੇ ਫਿਲਮਾਇਆ ਗਿਆ ਹੈ।

ਗਾਣੇ ਦੀ ਵੀਡੀਓ ਚ ਅਦਾਕਾਰੀ ਵੀ ਖ਼ੁਦ ਰਾਜ ਰਣਜੋਧ ਨੇ ਕੀਤੀ ਹੈ ਤੇ ਵਿਦੇਸ਼ੀ ਮਾਡਲ ਨੇ ਆਦਾਕਾਰੀ ‘ਚ ਸਾਥ ਦਿੱਤਾ ਹੈ। ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਸਮਾਂ ਹੀ ਹੋਇਆ ਹੈ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

Related Post