ਸਚਿਨ ਤੇਂਦੁਲਕਰ ਦੀ ਧੀ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ

By  Shaminder April 24th 2021 04:54 PM

ਸਚਿਨ ਤੇਂਦੂਲਕਰ ਦੀਆਂ ਆਪਣੀ ਧੀ ਸਾਰਾ ਦੇ ਨਾਲ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ । ਇਹ ਤਸਵੀਰਾਂ ਸਾਰਾ ਦੇ ਬਚਪਨ ਦੀਆਂ ਹਨ । ਜਿਸ ‘ਚ ਸਾਰਾ ਬਹੁਤ ਹੀ ਕਿਊਟ ਵਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇੱਕ ਤਸਵੀਰ ‘ਚ ਸਚਿਨ ਆਪਣੀ ਬੇਟੀ ਸਾਰਾ ਦੇ ਬਚਪਨ ਦੀ ਤਸਵੀਰ ‘ਚ ਨਜ਼ਰ ਆ ਰਹੇ ਹਨ ।

sachin Image From Viral Bhayani's Instagram

ਹੋਰ ਪੜ੍ਹੋ : ਮਸ਼ਹੂਰ ਗੀਤਕਾਰ ਗਿੱਲ ਸੁਰਜੀਤ ਦਾ ਹੋਇਆ ਦਿਹਾਂਤ

Sachin Image From Viral Bhayani's Instagram

ਜਦੋਂਕਿ ਦੂਜੀ ਤਸਵੀਰ ‘ਚ ਸਾਰਾ ਟੀਨ ਏਜ ‘ਚ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਤੀਜੀ ਤਸਵੀਰ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।  ਇਨ੍ਹਾਂ ਤਸਵੀਰਾਂ ਨੂੰ ਸਚਿਨ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

Sachin

ਦੱਸ ਦਈਏ ਕਿ ਸਚਿਨ ਤੇਂਦੁਲਕਰ ਵੀ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ   ਸਨ ਅਤੇ ਹੁਣ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੂਲਕਰ ਨੇ ਆਪਣੇ ਕਰੀਅਰ ਵਿੱਚ ਉਹ ਸਭ ਕੁਝ ਹਾਸਲ ਕੀਤਾ ਜਿਸਦਾ ਸੁਪਨਾ ਇੱਕ ਕ੍ਰਿਕੇਟਰ ਦੇਖਦਾ ਹੈ।

 

View this post on Instagram

 

A post shared by Viral Bhayani (@viralbhayani)

ਉਨ੍ਹਾਂ ਨੇ ਅਜਿਹੇ ਰਿਕਾਰਡ ਆਪਣੇ ਨਾਂਅ ਕੀਤੇ ਹਨ, ਜੋ ਸ਼ਾਇਦ ਹੀ ਕੋਈ ਆਪਣੇ ਕਰੀਅਰ ਵਿੱਚ ਹਾਸਲ ਕਰ ਸਕੇ। ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੂੰ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਲਈ ਲੰਮੇ ਸਮੇਂ ਤੱਕ ਦਾ ਇੰਤਜ਼ਾਰ ਕਰਨਾ ਪਿਆ ਸੀ।

 

 

Related Post