ਸੋਸ਼ਲ ਮੀਡੀਆ ‘ਤੇ ਛਾਇਆ ਰਣਬੀਰ ਕਪੂਰ ਤੇ ਰਿਧਿਮਾ ਕਪੂਰ ਦੇ ਬਚਪਨ ਦਾ ਇਹ ਪੁਰਾਣਾ ਫੋਟੋ

By  Lajwinder kaur May 13th 2020 06:19 PM

ਬਾਲੀਵੁੱਡ ਦੇ ਕਿਊਟ ਤੇ ਚਾਕਲੇਟੀ ਬੁਆਏ ਰਣਬੀਰ ਕਪੂਰ ਦਾ ਇੱਕ ਪੁਰਾਣਾ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ, ਜਿਸ ‘ਚ ਉਹ ਆਪਣੀ ਭੈਣ ਰਿਧਿਮਾ ਕਪੂਰ ਤੇ ਮੰਮੀ ਨੀਤੂ ਸਿੰਘ ਦੇ ਨਾਲ ਨਜ਼ਰ  ਆ ਰਹੇ ਨੇ । ਇਸ ਫੋਟੋ ‘ਚ ਦੋਵੇਂ ਭੈਣ ਭਰਾ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਨੇ ।  ਸੋਸ਼ਲ ਮੀਡੀਆ ‘ਤੇ ਲੋਕੀ ਇਸ ਤਸਵੀਰ ਨੂੰ ਖੂਬ ਸ਼ੇਅਰ ਕਰ ਰਹੇ ਨੇ ।

30 ਅਪ੍ਰੈਲ ਦੇ ਦਿਨ ਰਣਬੀਰ ਕਪੂਰ ਦੇ ਪਿਤਾ ਅਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਰਿਸ਼ੀ ਕਪੂਰ ਦੀ 13ਵੀਂ ’ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ । ਰਿਧਿਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੂਜਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਪਿਤਾ ਨੂੰ ਯਾਦ ਕੀਤਾ ।

 

View this post on Instagram

 

Love you always Papa ...

A post shared by Riddhima Kapoor Sahni (RKS) (@riddhimakapoorsahniofficial) on May 12, 2020 at 5:24am PDT

 

View this post on Instagram

 

Your legacy will live on forever ... We love you ??❤️

A post shared by Riddhima Kapoor Sahni (RKS) (@riddhimakapoorsahniofficial) on May 12, 2020 at 6:18am PDT

ਦੱਸ ਦਈਏ ਰਿਸ਼ੀ ਕਪੂਰ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਸਨ । ਜਿਸਦੇ ਇਲਾਜ ਦੇ ਲਈ ਉਹ ਲੰਡਨ ਵੀ ਗਏ ਸਨ । ਰਿਸ਼ੀ ਕਪੂਰ ਨੇ ਬਤੌਰ ਹੀਰੋ ਬੌਬੀ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਚਾਂਦਨੀ, ਦੀਵਾਰ, ਨਗੀਨਾ, ਪ੍ਰੇਮ ਰੋਗ, ਕਰਜ਼, ਹੀਨਾ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕੀਤਾ ਸੀ ।

Related Post