‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀ ਤਿੰਨ ਦਿਨਾਂ ਦੇ ਬੇਟੇ ਰੇਦਾਨ ਦੀ ਇਹ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

By  Lajwinder kaur June 25th 2020 12:47 PM -- Updated: June 25th 2020 12:49 PM

ਨਵੇਂ -ਨਵੇਂ ਮਾਪੇ ਬਣੇ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਇੰਜੁਆਏ ਕਰ ਰਹੇ ਨੇ । ਉਹ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਬੀਤੇ ਦਿਨ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਪਹਿਲੀ ਵਾਰ ਜੱਗ ਜ਼ਾਹਿਰ ਕੀਤਾ ਸੀ । ਜਿਸ ਕਰਕੇ ਉਹ ਆਪਣੇ ਬੱਚੇ ਦੀਆਂ ਅਣਦੇਖੀਆਂ ਪਿਆਰੀਆਂ ਤਸਵੀਰਾਂ ਸ਼ੇਅਰ ਕਰ ਰਹੇ ਨੇ ।

View this post on Instagram

 

3 Days old Hredaan???? @hredaanyuvraajhans69 ... #blessed #Thank u Rabb ji for everything ??

A post shared by ?MANSI YUVRAJ HANS? (@mansi_sharma6) on Jun 24, 2020 at 1:49am PDT

Vote for your favourite : https://www.ptcpunjabi.co.in/voting/

ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਰੇਦਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਤਿੰਨ ਦਿਨਾਂ ਦਾ ਰੇਦਾਨ, ਆਸ਼ੀਰਵਾਦ, ਧੰਨਵਾਦ ਰੱਬ ਜੀ ਹਰ ਇੱਕ ਚੀਜ਼ ਲਈ’

ਇਹ ਫੋਟੋ ਮਮਤਾ ਦੇ ਨਾਲ ਭਰੀ ਹੋਈ ਹੈ, ‘ਮਾਨਸੀ ਸ਼ਰਮਾ ਨੇ ਆਪਣੇ ਬੇਟੇ ਨੂੰ ਮੋਢੇ ਦੇ ਨਾਲ ਲਗਾਇਆ ਹੋਇਆ ਹੈ ਤੇ ਨੰਨ੍ਹਾ ਰੇਦਾਨ ਸੌਂਦਾ ਹੋਇਆ ਦਿਖਾਈ ਦੇ ਰਿਹਾ ਹੈ । ਦਰਸ਼ਕਾਂ ਨੂੰ ਆਪਣੀ ਛੋਟੀ ਸਰਦਾਰਨੀ ਫੇਮ ਅਦਾਕਾਰਾ ਮਾਨਸੀ ਸ਼ਰਮਾ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਹ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜੇ ਗੱਲ ਕਰੀਏ ਮਾਨਸੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ਪਰਿੰਦੇ ‘ਚ ਆਪਣੇ ਲਾਈਫ ਪਾਟਨਰ ਯੁਵਰਾਜ ਹੰਸ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।

 

Related Post