ਸਪਨਾ ਚੌਧਰੀ ਦੇ ਗੀਤ ਉੱਤੇ ਕ੍ਰਿਸ ਗੇਲ ਨੇ ਕੀਤਾ ਡਾਂਸ, ਵੀਡੀਓ ਹੋਈ ਵਾਇਰਲ

By  Gourav Kochhar April 24th 2018 07:35 AM

IPL ਕਿੰਗਸ ਇਲੈਵਨ ਪੰਜਾਬ Kings XI Punjab ਵਲੋਂ ਖੇਡ ਰਹੇ ਵੈਸਟਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਦਾ ਇਕ ਡਾਂਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗੇਲ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਮਸ਼ਹੂਰ ਗੀਤ 'ਤੇਰੀ ਆਖੋਂ ਕਾ ਕਾਜ਼ਲ...' 'ਤੇ ਪਰਫਾਰਮੈਂਸ ਕਰਦੇ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਵੀਡੀਓ ਸਪਨਾ ਨੇ ਖੁਦ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਹੈ ਕਿ ਉਸਨੇ ਇਸਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਪਨਾ Sapna Chaudhary ਨੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ, ''Look what I found on Internet. @chrisgayle333 You are such a good Dancer''।

Look what I found on Internet. @chrisgayle333 You are such a good Dancer.

A post shared by Sapna Choudhary (@itssapnachoudhary) on Apr 22, 2018 at 11:41pm PDT

IPL ‘ਚ ਬਿਜ਼ੀ ਗੇਲ ਨੇ ਸਪਨਾ ਚੌਧਰੀ Sapna Chaudhary ਦੇ ਗਾਣੇ ‘ਤੇ ਜਬਰਦਸਤ ਡਾਂਸ ਕੀਤਾ ਹੈ। ਕ੍ਰਿਸ ਗੇਲ ਸਪਨਾ ਦੇ ਗਾਣੇ ‘ਤੇਰੀ ਆਖਾਂ ਕਾ ਯੋ ਕਾਜਲ’ ‘ਤੇ ਸਪਨਾ ਦੇ ਡਾਂਸ ਸਟੈਪ ਵਰਗੇ ਸਟੈਪ ਕਰਦੇ ਨਜ਼ਰ ਆਏ। ਇਨ੍ਹੀਂ ਦਿਨੀਂ ਕ੍ਰਿਸ ਆਪਣੀ ਜਬਰਦਸਤ ਬੱਲੇਬਾਜ਼ੀ ਨਾਲ ਸੁਰਖੀਆਂ ‘ਚ ਛਾਏ ਹੋਏ ਹਨ। ਗੇਲ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ, ਪਰ ਪਿਛਲੇ ਦੋ ਵਾਰ ਉਨ੍ਹਾਂ ਨੂੰ ਕਿਸੇ ਨੇ ਨਹੀਂ ਸੀ ਖਰੀਦੀਆ। ਇਸ ਵਾਰ ਗੇਲ ਪੰਜਾਬ ਦੀ ਟੀਮ ‘ਚ ਖੇਡ ਰਹੇ ਹਨ।

sapna chaudhary criss gayle

ਦੱਸਣਯੋਗ ਹੈ ਕਿ ਸਪਨਾ ਚੌਧਰੀ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦਾ ਹਿੱਸਾ ਰਹਿ ਚੁੱਕੀ ਹੈ। ਇਸ ਸ਼ੋਅ 'ਚ ਸਪਨਾ Sapna Chaudhary ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਸਮਰਥਨ ਕੀਤਾ ਜਾ ਰਿਹਾ ਹੈ। ਗੇਲ ਨੇ ਸਪਨਾ ਚੌਧਰੀ ਦੇ ਗਾਣੇ ‘ਤੇ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤਾ ਹੈ। ਤੁਸੀਂ ਵੀ ਦੇਖੋ ਗੇਲ ਦਾ ਦੇਸੀ ਡਾਂਸ। ਕ੍ਰਿਸ ਗੇਲ IPL ‘ਚ ਪ੍ਰੀਤੀ ਜਿੰਟਾ ਦੀ ਟੀਮ ਪੰਜਾਬ ‘ਚ ਕੇਢ ਰਹੇ ਹਨ। ਇਸ ਸਮੇਂ ਗੇਲ ਦੀ ਗਰਲਫੈਂਡ ਨਤਾਸ਼ਾ ਬੇਰੀਜ ਤੇ ਬੇਟੀ ਵੀ ਇੰਡੀਆ ‘ਚ ਹੀ ਹਨ। ਨਤਾਸ਼ਾ ਇੱਕ ਫੈਸ਼ਨ ਡਿਜ਼ਾਇਨਰ ਹੈ।

sapna chaudhary criss gayle

Related Post