ਅੰਬਰਾਂ ਦੀ ਉੱਚਾਈਆਂ ਨੂੰ ਛੂਹ ਰਹੀ ਹੈ ਗਿੱਪੀ ਗਰੇਵਾਲ ਦੀ 'ਅਰਦਾਸ ਕਰਾਂ', ਕੈਨੇਡੀਅਨ ਐਂਟਰਟੇਨਮੈਂਟ ਕੰਪਨੀ ਨੇ ਕੀਤਾ ਟਵੀਟ

By  Lajwinder kaur July 24th 2019 11:48 AM

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜਿਸ ਨੇ ਦਰਸ਼ਕਾਂ ਦਾ ਭਰੋਸਾ ਬਰਕਰਾਰ ਰੱਖਣ ‘ਚ ਕਾਮਯਾਬ ਰਹੀ ਹੈ। ਦੇਸ਼ ਤੇ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਫ਼ਿਲਮ ਬਹੁਤ ਪਸੰਦ ਆ ਰਹੀ ਹੈ। ਫ਼ਿਲਮ ਦੀ ਕਹਾਣੀ ਦਰਸ਼ਕਾਂ ਦੇ ਮਨਾਂ ਨੂੰ ਛੂਹ ਰਹੀ ਹੈ। ਇਹ ਫ਼ਿਲਮ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਹਲਾਤਾਂ ਨੂੰ ਬਿਆਨ ਕਰਦੀ ਹੈ।

 

.@igippygrewal's #ArdaasKaraan enjoyed a record-breaking opening weekend in Canada!

See it in select theatres now. Tickets: https://t.co/qEMbVtEPGL pic.twitter.com/2DJkbL2FEr

— Cineplex (@CineplexMovies) July 23, 2019

 

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਸਿਕੰਦਰ 2’ ਦਾ ‘ਰੱਬ ਵਾਂਗੂ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

‘ਅਰਦਾਸ ਕਰਾਂ’ ਫ਼ਿਲਮ ਹਰ ਪੱਖ ਤੋਂ ਸੰਪੂਰਨ ਸਾਬਿਤ ਹੋ ਰਹੀ ਹੈ, ਭਾਵੇਂ ਅਦਾਕਾਰੀ ਹੋਵੇ ਜਾਂ ਫਿਰ ਕਹਾਣੀ ਜਾਂ ਭਾਵੇਂ ਨਿਰਦੇਸ਼ਨ ਹੋਵੇ । ਇਸ ਫ਼ਿਲਮ ‘ਚ ਜ਼ਿੰਦਗੀ ਨੂੰ ਜਿਉਣ ਦੇ ਢੰਗ ਨੂੰ ਬੜੀ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਕੈਨੇਡਾ ਦੀ ਇੱਕ ਐਂਟਰਟੇਨਮੈਂਟ ਕੰਪਨੀ ਨੇ ਟਵਿੱਟਰ ਉੱਤੇ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਦੀ ਸਫ਼ਲਤਾ ਦੱਸਦੇ ਹੋਏ ਟਵੀਟ ਕੀਤਾ ਹੈ। ਇਸ ਟਵੀਟ ਨੂੰ ਗਿੱਪੀ ਗਰੇਵਾਲ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਸਾਂਝਾ ਕੀਤਾ ਹੈ।

View this post on Instagram

 

Thank you so much for this tweet @cineplexmovies ? @ardaaskaraan record breaking weekend ??? #gippygrewal #ardaaskaraan

A post shared by Gippy Grewal (@gippygrewal) on Jul 23, 2019 at 12:03pm PDT

ਇਸ ਫ਼ਿਲਮ ਚ ਮੁੱਖ ਕਿਰਦਾਰ ‘ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆ ਰਹੇ ਹਨ।

Related Post