ਅੰਮ੍ਰਿਤ ਮਾਨ ਦੇ ਨਵੇਂ ਗੀਤ ਦਾ ਟੀਜ਼ਰ ਆਇਆ ਸਾਹਮਣੇ

By  Shaminder November 16th 2019 02:58 PM -- Updated: November 16th 2019 03:04 PM

ਗਾਇਕ ਅੰਮ੍ਰਿਤ ਮਾਨ ਦੇ ਗੀਤ ਕੰਬੀਨੇਸ਼ਨ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਦਾ ਵੀਡੀਓ ਪ੍ਰਸਿੱਧ ਫ਼ਿਲਮ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਜੀਊਸ ਵੀ ਅੰਮ੍ਰਿਤ ਮਾਨ ਦਾ ਇਸ ਗੀਤ 'ਚ ਸਾਥ ਦੇ ਰਹੇ ਹਨ ।ਹੰਬਲ ਮਿਊਜ਼ਿਲ ਦੇ ਲੇਬਲ ਹੇਠ ਇਸ ਗੀਤ ਨੂੰ 18 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ ।

ਹੋਰ ਵੇਖੋ:ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ

https://www.instagram.com/p/B46fAjgB3Mc/

ਇਹ ਗੀਤ ਬੀਟ ਸੌਂਗ ਹੋਵੇਗਾ ਜਾਂ ਫ਼ਿਰ ਰੋਮਾਂਟਿਕ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਜਿਸ ਤਰ੍ਹਾਂ ਟੀਜ਼ਰ 'ਚ ਸੋਹਣੀ ਸੁਣੱਖੀ ਮੁਟਿਆਰ ਨੁੰ ਦਿਖਾਇਆ ਗਿਆ ਹੈ ਉਸ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ 'ਚ ਹਥਿਆਰਾਂ ਨਾਲ ਸੋਹਣੀਆਂ ਮੁਟਿਆਰਾਂ ਦਾ ਕੰਬੀਨੇਸ਼ਨ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ 'ਦ ਕਿੰਗ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਸਨ ।

https://www.instagram.com/p/B4MQIxihPQf/

ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਅੰਮ੍ਰਿਤ ਮਾਨ ਨੇ ਕਈ ਹਿੱਟ ਗੀਤ ਗਾਏ ਹਨ ਭਾਵੇਂ ਉਹ ਟਰੈਂਡਿੰਗ ਨਖਰਾ,ਬੰਬ ਜੱਟ,ਪੈੱਗ ਦੀ ਵਾਸ਼ਨਾ ਹੋਵੇ ਜਾਂ ਫਿਰ ਹੋਰ ਕੋਈ ਗੀਤ ਹਰ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ ।

Related Post