ਕਾਮੇਡੀਅਨ ਸੁਨੀਲ ਗਰੋਵਰ ਦੇ ਦਿਲ ਦੀ ਹੋਈ ਸਰਜਰੀ, ਪ੍ਰਸ਼ੰਸਕ ਕਰ ਰਹੇ ਨੇ ਜਲਦੀ ਠੀਕ ਹੋਣ ਲਈ ਦੁਆਵਾਂ

By  Lajwinder kaur February 2nd 2022 04:28 PM -- Updated: February 2nd 2022 04:38 PM

ਡਾਕਟਰ ਮਸ਼ਹੂਰ ਗੁਲਾਟੀ ਅਤੇ ਗੁੱਥੀ ਵਰਗੇ ਕਿਰਦਾਰਾਂ ਦੇ ਨਾਲ ਲੋਕਾਂ ਨੂੰ ਹਸਾਉਣ ਵਾਲੇ ਅਦਾਕਾਰ ਅਤੇ ਕਾਮੇਡੀਅਨ ਸੁਨੀਲ ਗਰੋਵਰ Sunil Grover ਬਾਰੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਹੋਈ ਹੈ (Sunil Grover, heart surgery , Mumbai)। ਇਸ ਸਰਜਰੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।

inside image of sunil grover image source instagram

ਹੋਰ ਪੜ੍ਹੋ : ਦੋਸਤੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ‘Jatt Brothers’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿਗ ‘ਚ, ਜੱਸ ਮਾਣਕ ਤੇ ਗੁਰੀ ਦੀ ਯਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੁਨੀਲ ਗਰੋਵਰ ਨੂੰ ਅਜਿਹਾ ਕੀ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਦਿਲ ਦੀ ਸਰਜਰੀ ਕਰਵਾਉਣੀ ਪਈ। ਮਸ਼ਹੂਰ ਫੋਟੋਗ੍ਰਾਫਰ Viral Bhayani ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸੁਨੀਲ ਗਰੋਵਰ ਦੀ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, 'ਅਦਾਕਾਰ ਸੁਨੀਲ ਗਰੋਵਰ ਸ਼ਹਿਰ ਦੇ ਏਸ਼ੀਅਨ ਹਸਪਤਾਲ 'ਚ ਦਿਲ ਦੀ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਸੁਨੀਲ ਨੂੰ ਪ੍ਰਾਰਥਨਾਵਾਂ ਅਤੇ ਪਿਆਰ...’। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁਨੀਲ  ਦੇ ਜਲਦੀ ਠੀਕ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

sunil-grover image source instagram

ਹੋਰ ਪੜ੍ਹੋ : ਮਿਸ USA Cheslie Kryst ਦੀ 60 ਮੰਜ਼ਿਲਾ ਇਮਾਰਤ ਤੋਂ ਡਿੱਗ ਕੇ ਹੋਈ ਮੌਤ, ਹਰਨਾਜ਼ ਸੰਧੂ ਦੀ ਵੀ ਹੋਈ ਅੱਖਾਂ ਨਮ, ਲਿਖਿਆ ਭਾਵੁਕ ਨੋਟ

ਜੇ ਗੱਲ ਕਰੀਏ ਸੁਨੀਲ ਗਰੋਵਰ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ। ਉਹ ਸ਼ਾਹਰੁਖ ਖਾਨ ਨਾਲ ਮੈਂ ਹੂੰ ਨਾ (2004), ਆਮਿਰ ਖਾਨ ਨਾਲ ਗਜਨੀ (2008), ਟਾਈਗਰ ਸ਼ਰਾਫ ਨਾਲ ਬਾਗੀ (2016), ਵਿਸ਼ਾਲ ਭਾਰਦਵਾਜ ਦੀ ਪਟਾਖਾ (2018) ਵਰਗੀਆਂ ਫਿਲਮਾਂ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵੀ ਨਿਭਾਈਆਂ। ਪਿਛਲੇ ਸਾਲ ਉਹ ਸੁਪਰ ਹਿੱਟ ਵੈੱਬ ਸੀਰੀਜ਼ ਤਾਂਡਵ (tandav) ‘ਚ ਅਹਿਮ ਕਿਰਦਾਰ ‘ਚ ਨਜ਼ਰ ਆਏ ਸੀ।

Related Post