ਕੀ ਕਮੇਡੀਅਨ ਕਪਿਲ ਸ਼ਰਮਾ ਬਣਨ ਵਾਲੇ ਹਨ ਪਾਪਾ,ਵਾਇਰਲ ਹੋ ਰਹੀਆਂ ਨੇ ਖ਼ਬਰਾਂ !

By  Shaminder May 21st 2019 03:26 PM

ਕਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਹਨ ਅਤੇ ਇਸ ਵਾਰ ਉਹ ਆਪਣੇ ਸ਼ੋਅ ਕਾਰਨ ਨਹੀਂ ਬਲਕਿ ਇੱਕ ਹੋਰ ਖ਼ਬਰ ਕਾਰਨ ਸੁਰਖੀਆਂ 'ਚ ਹਨ । ਇਸ ਵਾਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਖ਼ਬਰ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਪ੍ਰੈਗਨੇਂਟ ਹੈ ਅਤੇ ਜਲਦ ਹੀ ਉਹ ਮਾਂ ਬਣਨ ਵਾਲੀ ਹੈ ।

ਹੋਰ ਵੇਖੋ:ਕਪਿਲ ਸ਼ਰਮਾ ਦੇ ਸ਼ੋਅ ‘ਚ ਟੀਵੀ ‘ਤੇ ਮੁੜ ਤੋਂ ਵਾਪਸੀ ਕਰਨ ਜਾ ਰਿਹਾ ਹੈ ਇਹ ਅਦਾਕਾਰ

https://www.instagram.com/p/Bv6T9sGntJl/

ਇਹ ਖ਼ਬਰ ਮੀਡੀਆ 'ਚ ਅੱਗ ਵਾਂਗ ਫੈਲੀ ਹੋਈ ਹੈ ਇਸ ਦੇ ਨਾਲ ਕਪਿਲ ਸ਼ਰਮਾ ਦੇ ਸ਼ੋਅ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਏਨੀਂ ਦਿਨੀਂ ਕਪਿਲ ਵੀ ਖੂਬ ਚਹਿਕ ਰਹੇ ਹਨ । ਏਨੀਂ ਦਿਨੀਂ ਕਪਿਲ ਦੀ ਮਾਂ ਵੀ ਮੁੰਬਈ 'ਚ ਹੈ ਅਤੇ ਆਉਣ ਵਾਲੇ ਮਹਿਮਾਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਇਸ ਬਾਰੇ ਕਪਿਲ ਅਤੇ ਉਨ੍ਹਾਂ ਦੀ ਟੀਮ ਨੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ ।

https://www.instagram.com/p/BvrF51XngCP/

ਪਰ ਕਪਿਲ ਸ਼ਰਮਾ ਦੇ ਪਾਪਾ ਬਣਨ ਦੀਆਂ ਖ਼ਬਰਾਂ ਨੇ ਜ਼ੋਰ ਫੜਿਆ ਹੋਇਆ ਹੈ ।ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਦੋ ਹਜ਼ਾਰ ਅਠਾਰਾਂ 'ਚ ਵਿਆਹ ਕਰਵਾਇਆ ਸੀ । ਉਨ੍ਹਾਂ ਦੇ ਵਿਆਹ 'ਚ ਵੱਡੀ ਗਿਣਤੀ 'ਚ ਫ਼ਿਲਮੀ ਸਿਤਾਰਿਆਂ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ ।

kapil sharma with ginni के लिए इमेज परिणाम

Related Post