ਅਦਾਕਾਰਾ ਅਮੀਸ਼ਾ ਪਟੇਲ ਦੇ ਖ਼ਿਲਾਫ ਮਾਮਲਾ ਦਰਜ, ਅਦਾਕਾਰਾ ‘ਤੇ ਲੱਗੇ ਧੋਖਾਧੜੀ ਏ ਇਲਜ਼ਾਮ

By  Shaminder April 25th 2022 06:15 PM

ਬਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਵਿਵਾਦਾਂ ਕਾਰਨ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ (Ameesha Patel) ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਅਦਾਕਾਰਾ ਨੇ ਇੱਕ ਪ੍ਰੋਗਰਾਮ ‘ਚ ਪਰਫਾਰਮ ਕਰਨਾ ਸੀ । ਪਰ ਅਦਾਕਾਰਾ ਇਸ ਪ੍ਰੋਗਰਾਮ ‘ਚ ਲੇਟ ਪਹੁੰਚੀ ਸੀ ਅਤੇ ਮਹਿਜ਼ ਪੰਜ ਮਿੰਟ ਪਰਫਾਰਮ ਕਰਨ ਤੋਂ ਬਾਅਦ ਉੱਥੋਂ ਚਲੀ ਗਈ । ਜਿਸ ਤੋਂ ਬਾਅਦ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ।

Ameesha Patel,, image From instagram

ਹੋਰ ਪੜ੍ਹੋ : ਅਦਾਕਾਰਾ ਜੈਕਲੀਨ ਫਰਨਾਡੇਜ਼ ਨੇ ਪਹਿਨੀ ਏਨੀਂ ਮਹਿੰਗੀ ਜੁੱਤੀ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

ਅਦਾਕਾਰਾ ‘ਤੇ ਅਭਿਨੇਤਰੀ 'ਤੇ ਇਲਜ਼ਾਮ ਹੈ ਕਿ ਉਸ ਨੇ ਇਵੈਂਟ ਲਈ ਪੂਰੇ ਪੈਸੇ ਲਏ ਪਰ ਅਧੂਰਾ ਪ੍ਰਦਰਸ਼ਨ ਕਰਨ ਤੋਂ ਬਾਅਦ ਉੱਥੋਂ ਚਲੀ ਗਈ। ਇਸ ਦੋਸ਼ 'ਚ ਸਮਾਜ ਸੇਵਕ ਸੁਨੀਲ ਜੈਨ ਨੇ ਅਭਿਨੇਤਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।ਇਨ੍ਹਾਂ ਇਲਜ਼ਾਮਾਂ ‘ਤੇ ਅਦਾਕਾਰਾ ਨੇ ਇੱਕ ਟਵੀਟ ਕਰਦੇ ਹੋਏ ਆਪਣਾ ਪ੍ਰਤੀਕਰਮ ਦਿੱਤਾ ਹੈ ।

 

ਹੋਰ ਪੜ੍ਹੋ : ਮਨੀਸ਼ਾ ਗੁਲਾਟੀ ਨੇ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੀ ਕੀਤੀ ਤਾਰੀਫ, ਕਿਹਾ ਫ਼ਿਲਮ ਬਾਰੇ ਗਲਤ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਕਾਰਵਾਈ

ਉਸ ਨੇ ਪ੍ਰਬੰਧਕਾਂ ‘ਤੇ ਮਾੜੇ ਪ੍ਰਬੰਧਾਂ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉੱਥੇ ਉਸ ਨੂੰ ਜਾਨ ਦਾ ਖਤਰਾ ਵੀ ਮਹਿਸੂਸ ਹੋ ਰਿਹਾ ਸੀ । ਦੱਸ ਦਈਏ ਕਿ ਅਦਾਕਾਰਾ ਏਨੀਂ ਦਿਨੀਂ ਆਪਣੀ ਅਗਲੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ ਹੈ ।

Ameesha patel...

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਕੁਝ ਸਮਾਂ ਪਹਿਲਾਂ ਵੀ ‘ਗਦਰ-੨’ ਦੀ ਟੀਮ ‘ਤੇ ਹਿਮਾਚਲ ਪ੍ਰਦੇਸ ‘ਚ ਇਹ ਇਲਜ਼ਾਮ ਲੱਗੇ ਸਨ ਕਿ ਸ਼ੂਟਿੰਗ ਲਈ ਜਿਸ ਘਰ ਨੂੰ ਬੁੱਕ ਕੀਤਾ ਗਿਆ ਸੀ ਉਨ੍ਹਾਂ ਨੂੰ ਪੈਸੇ ਅਦਾ ਨਹੀਂ ਕੀਤੇ ਗਏ ਸਨ ।

Attended the Navchandi Mahostav 2022 yesterday 23 rd April in Khandwa city ,Madhva Pradesh … v v v v badly organised by Star Flash Entertainment and Mr Arvind Pandey .. I feared for my life but I want to thank the local police for taking care of me v well ..????

— ameesha patel (@ameesha_patel) April 24, 2022

 

Related Post