ਵਿਵਾਦਾਂ ਵਿੱਚ ਰਹਿਣ ਵਾਲੀ ਕੰਗਨਾ ਰਨੌਤ ’ਤੇ ਲੱਗਿਆ ਕਹਾਣੀ ਚੋਰੀ ਕਰਨ ਦਾ ਇਲਜ਼ਾਮ

By  Rupinder Kaler January 15th 2021 04:00 PM

ਕੰਗਨਾ ਰਨੌਤ ਦਾ ਨਾਂ ਆਏ ਦਿਨ ਕਿਸੇ ਵਿਵਾਦ ਨਾਲ ਜੁੜ ਜਾਂਦਾ ਹੈ । ਕੰਗਨਾ ਨੂੰ ਲੈ ਕੇ ਹੁਣ ਨਵਾਂ ਵਿਵਾਦ ਖੜਾ ਹੋ ਗਿਆ ਹੈ । ਕੰਗਨਾ ਤੇ ਹੁਣ ਚੋਰੀ ਦਾ ਇਲਜ਼ਾਮ ਲੱਗਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਕੰਗਨਾ ਨੇ ਆਪਣੀ ਨਵੀਂ ਫ਼ਿਲਮ Manikarnika Returns: The Legend Of Didda ਦਾ ਐਲਾਨ ਕੀਤਾ ਸੀ । ਜਿਸ ਨੂੰ ਲੈ ਕੇ ‘ਦਿੱਦਾ-ਦ ਕੁਈਨ ਵਾਰੀਅਰ ਆਫ਼ ਕਸ਼ਮੀਰ’ ਦੇ ਲੇਖਕ ਆਸ਼ੀਸ਼ ਕੌਲ ਨੇ ਕੰਗਨਾ ਰਾਨੌਤ ਉੱਤੇ ਕਾਪੀਰਾਈਟ ਉਲੰਘਣਾ ਦਾ ਦੋਸ਼ ਲਗਾਇਆ ਹੈ ।

ਹੋਰ ਪੜ੍ਹੋ :

ਵਾਰ ਵਾਰ ਅਫ਼ਸਾਨਾ ਖ਼ਾਨ ਤੇ ਟੋਨੀ ਕੱਕੜ ਦਾ ਦੇਖਿਆ ਜਾ ਰਿਹਾ ਹੈ ਵੀਡੀਓ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

ਰੋਹਨਪ੍ਰੀਤ ਨੇ ਨੇਹਾ ਕੱਕੜ ਲਈ ਗਾਇਆ ਰੋਮਾਂਟਿਕ ਗੀਤ, ਵੀਡੀਓ ਕੀਤਾ ਸਾਂਝਾ

kangna-ranaut

ਇੱਕ ਵੈਬਸਾਈਟ ਵਿੱਚ ਛਪੀ ਖ਼ਬਰ ਮੁਤਾਬਿਕ ਆਸ਼ੀਸ਼ ਕੌਲ ਨੇ ਕਿਹਾ ਕਿ ‘ਲਗਪਗ 1,000 ਸਾਲ ਪਹਿਲਾਂ ਕਸ਼ਮੀਰ ਦੇ ਲੋਹਾਰ ਇਲਾਕੇ ’ਤੇ ਰਾਜ ਕਰਨ ਵਾਲੀ ਰਾਣੀ ਦਿੱਦਾ ਦੇ ਕਾਰਨਾਮਿਆਂ ਤੋਂ ਦੁਨੀਆ ਅਣਜਾਣ ਸੀ ਤੇ ਮੇਰੀ ਲਿਖੀ ਕਿਤਾਬ ਰਾਹੀਂ ਹੀ 99% ਲੋਕਾਂ ਨੂੰ ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਬਾਰੇ ਪਤਾ ਲੱਗਿਆ ਸੀ। ਮੈਂ ਦਿੱਦਾ ਦਾ ਵੰਸ਼ਜ ਹਾਂ ਤੇ ਮੈਨੂੰ ਮੇਰੀ ਨਾਨੀ ਸੌਭਾਗਯਵਤੀ ਕਿਲਮ ਤੋਂ ਇਹ ਸਾਰੀ ਜਾਣਕਾਰੀ ਹਾਸਲ ਹੋਈ। ਲਗਭਗ 6 ਸਾਲਾਂ ਦੀ ਮਿਹਨਤ ਤੇ ਖੋਜ ਤੋਂ ਬਾਅਦ ਇਹ ਲਿਖ ਸਕਿਆ ਹਾਂ। ਦੁਨੀਆ ’ਚ ਦਿੱਦਾ ਬਾਰੇ ਸਿਰਫ਼ ਇਹੋ ਮੇਰੀ ਕਿਤਾਬ ਹੈ, ਜੋ ਪ੍ਰਮਾਣਿਕ ਤੇ ਇਤਿਹਾਸਕ ਤੱਥਾਂ ਉੱਤੇ ਆਧਾਰਤ ਹੈ।’

kangana-ranaut

ਆਸ਼ੀਸ਼ ਕੌਲ ਨੇ ਦੱਸਿਆ ਕਿ ਉਨ੍ਹਾਂ ਆਪਣਾ ਕਿਤਾਬ ਦੇ ਹਿੰਦੀ ਅਨੁਵਾਦ ਲਈ ਪ੍ਰਸਤਾਵਨਾ ਲਿਖਣ ਦੀ ਬੇਨਤੀ ਕੰਗਨਾ ਰਾਨੌਤ ਨੂੰ ਇੱਕ ਈਮੇਲ ਰਾਹੀਂ 11 ਸਤੰਬਰ, 2019 ਨੂੰ ਕੀਤੀ ਸੀ। ਉਨ੍ਹਾਂ ਤਦ ਦਿੱਦਾ ਦੀ ਕਹਾਣੀ ਵੀ ਨਾਲ ਅਟੈਚ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਫਿਰ ੳਨ੍ਹਾਂ ਕਈ ਵਾਰ ਟਵਿਟਰ ’ਤੇ ਵੀ ਕੰਗਨਾ ਨੂੰ ਟੈਗ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਦਾ ਉੱਤੇ ਫ਼ਿਲਮ ਬਣਾਏ ਜਾਣ ਉੱਤੇ ਕੋਈ ਇਤਰਾਜ਼ ਨਹੀਂ ਪਰ ਕੰਗਨਾ ਤੇ ਉਨ੍ਹਾਂ ਦੀ ਟੀਮ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖ਼ਰ ਉਨ੍ਹਾਂ ਦੀ ਫ਼ਿਲਮ ਬਣਾਉਣ ਦਾ ਆਧਾਰ ਤੇ ਸਰੋਤ ਕੀ ਹੈ ਕਿਉਂਕਿ ਇਸ ਬਾਰੇ ਉਨ੍ਹਾਂ ਦੀ ਕਿਤਾਬ ਤੋਂ ਇਲਾਵਾ ਹੋਰ ਕੋਈ ਸਰੋਤ ਹੀ ਨਹੀਂ ਹੈ।

ਆਸ਼ੀਸ਼ ਕੌਲ ਨੇ ਇਹ ਵੀ ਕਿਹਾ ਕਿ ਜੇ ਫ਼ਿਲਮ ਇਤਿਹਾਸਕ ਤੱਥਾਂ ਉੱਤੇ ਫ਼ਿਲਮ ਬਣਾਈ ਜਾ ਰਹੀ ਹੈ, ਤਾਂ ਇਹ ਜ਼ਰੂਰ ਉਨ੍ਹਾਂ ਦੀ ਕਿਤਾਬ ਉੱਤੇ ਆਧਾਰਤ ਹੈ। ਤਦ ਜੇ ਫ਼ਿਲਮ ’ਚ ਉਨ੍ਹਾਂ ਦਾ ਨਾਂ ਨਹੀਂ ਦਿੱਤਾ ਜਾਂਦਾ, ਤਾਂ ਇਹ ਉਨ੍ਹਾਂ ਦੀ ਮਿਹਨਤ ਤੇ ਕਾਪੀਰਾਈਟ ਦੀ ਉਲੰਘਣਾ ਹੈ।

Related Post