ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ, ਅਰਜੁਨ ਕਪੂਰ ਤੋਂ ਬਾਅਦ ਹੁਣ ਨੋਰਾ ਫ਼ਤੇਹੀ ਹੋਈ ਕੋਰੋਨਾ ਪੌਜ਼ੀਟਿਵ

By  Pushp Raj December 30th 2021 03:38 PM

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਰਜੁਨ ਕਪੂਰ ਤੋਂ ਬਾਅਦ ਹੁਣ ਨੋਰਾ ਫ਼ਤੇਹੀ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।

ਦੱਸ ਦਈਏ ਕਿ ਬੀਤੇ ਦਿਨ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਆਈ ਹੈ। ਇਸ ਬਾਰੇ ਖ਼ੁਦ ਨੋਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ।

NORA FATEHI PIC image From instagram

ਨੋਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ, ਉਹ ਇਸ ਵੇਲੇ ਕੋਰੋਨਾ ਸੰਕਰਮਿਤ ਹੈ। ਨੋਰਾ ਨੇ ਲਿਖਿਆ ਕਿ ਉਹ ਕੁਝ ਸਮੇਂ ਤੋਂ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ, ਜਿਸ ਕਾਰਨ ਉਸ ਨੇ ਕੋਰੋਨਾ ਟੈਸਟ ਕਰਵਾਇਆ ਤੇ ਉਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਫਿਲਹਾਲ ਡਾਕਟਾਰਾਂ ਦੀ ਨਿਗਰਾਨੀ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।

NOORA POST image From instagram

ਨੋਰਾ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਤੁਹਾਡੀ ਸਿਹਤ ਸਭ ਤੋਂ ਜ਼ਰੂਰੀ ਹੈ। ਉਸ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ, ਇਹ ਸੰਕਰਮਣ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਹ ਹਰ ਕਿਸੇ 'ਤੇ ਵੱਖਰੇ ਤਰੀਕੇ ਨਾਲ ਅਸਰ ਕਰਦਾ ਹੈ। ਇਸ ਲਈ ਸਾਨੂੰ ਸਭ ਨੂੰ ਮਾਸਕ ਲਗਾਉਣਾ ਚਾਹੀਦਾ ਹੈ ਤੇ ਖ਼ੁਦ ਦਾ ਖਿਆਲ ਰੱਖਣਾ ਚਾਹੀਦਾ ਹੈ।

ਦੱਸ ਦਈਏ ਕਿ ਨੋਰਾ ਫ਼ਤੇਹੀ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੂਲਾ ਕਪੂਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਨਿਲ ਕਪੂਰ ਦੀ ਧੀ ਰਿਆ ਕਪੂਰ ਤੇ ਦਮਾਦ ਕਰਨ ਬੁਲਾਨੀ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਆਈ ਹੈ। ਸਾਰੇ ਹੀ ਸੈਲੇਬਸ ਘਰ ਵਿੱਚ ਹੀ ਕੁਆਰਨਟੀਨ ਹਨ।

Image Source: Instagram

ਹੋਰ ਪੜ੍ਹੋ : ਨੀਲੇ ਰੰਗ ਦੀ ਡਰੈਸ 'ਚ ਵਿਖਾਈ ਦਿੱਤਾ ਹਿਮਾਸ਼ੀ ਖੁਰਾਣਾ ਦਾ ਦਿਲਕਸ਼ ਅੰਦਾਜ਼ , ਵੇਖੋ ਤਸਵੀਰਾਂ

ਇਸ ਤੋਂ ਅਲਾਵਾ ਬਾਲੀਵੁੱਡ ਅਦਾਕਾਰ ਰਣਵੀਰ ਸ਼ੌਰੀ ਦਾ 10 ਦਾ ਸਾਲਾ ਬੇਟਾ ਹਾਰੂਨ, ਟੀਵੀ ਅਦਾਕਾਰ ਨਕੁਲ ਮਹਿਤਾ ਤੇ ਅਰਜੁਨ ਬਿਜਲਾਨੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਤੇ ਪਵੇਗਾ, ਕਿਉਂਕਿ ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।

Related Post