ਅਨਮੋਲ ਗਗਨ ਮਾਨ ਆਪਣੇ ਨਵੇਂ ਗੀਤ ‘ਸਾਜ਼ਿਸ਼ ਜਾਂ ਸ਼ਰਾਪ’ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਸੋਚਣ ਲਈ ਮਜ਼ਬੂਰ ਕਰ ਰਿਹਾ ਕੋਰੋਨਾ ਲਈ ਕੌਣ ਹੈ ਜ਼ਿੰਮੇਵਾਰ

By  Lajwinder kaur April 6th 2020 03:37 PM

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਵਿਚਾਰ ਬੜੀ ਹੀ ਬੇਬਾਕੀ ਦੇ ਨਾਲ ਦੁਨੀਆ ਅੱਗੇ ਰੱਖਣ ਲਈ ਵੀ ਜਾਣੇ ਜਾਂਦੇ ਨੇ । ਇਸ ਵਾਰ ਵੀ ਉਨ੍ਹਾਂ ਨੇ ਕੋਰੋਨਾ ਨੂੰ ਲੈ ਕੇ ਆਪਣੇ ਵਿਚਾਰ ਤੇ ਹਕੀਕਤ ਪੇਸ਼ ਕੀਤੀ ਹੈ ।

ਹੋਰ ਵੇਖੋ: ਲਾਕਡਾਊਨ ਦੇ ਚੱਲਦੇ ਰੇਸ਼ਮ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ, ਕੱਟਣਾ ਪਿਆ ਕਾਗਜ਼ ਨਾਲ ਬਣਾਇਆ ਕੇਕ, ਖੂਬ ਵਾਇਰਲ ਹੋ ਰਿਹਾ ਹੈ ਵੀਡੀਓ

‘ਸਾਜ਼ਿਸ਼ ਜਾਂ ਸ਼ਰਾਪ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਏ ਨੇ । ਇਸ ਗੀਤ ਦੇ ਬੋਲ ਖੁਦ ਅਨਮੋਲ ਗਗਨ ਮਾਨ ਨੇ ਹੀ ਲਿਖੇ ਨੇ । ਇਸ ਗੀਤ ਨੂੰ ਸੰਗੀਤ ਦਿੱਤਾ ਹੈ ਦੇਸੀ ਰੂਟਜ਼ ਹੋਰਾਂ ਨੇ ਤੇ ਗੀਤ ਦਾ ਲਿਰਿਕਲ ਵੀਡੀਓ ਤਿਆਰ ਕੀਤਾ ਗਿਆ ਹੈ Goonj88 ਨੇ । ਪੰਜਾਬੋ ਰਿਕਾਰਡਸ (Punjabo Records) ਦੇ ਯੂਟਿਊਬ ਚੈਨਲ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਅਨਮੋਲ ਗਗਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ  ਪਰਾਈਸਲੈੱਸ, ਸ਼ੇਰਨੀ, ਓਵਰ ਸਪੀਡ, ਟਰਾਲੇ, ਪਸੰਦ ਤੇਰੀ, ਚੰਡੀਗੜ੍ਹ, ਵਲਾਂ ਵਾਲੀ ਪੱਗ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

 

Related Post