ਗੁਰਲੇਜ਼ ਅਖਤਰ ਦਾ ਪੁੱਤਰ ਦਾਨਵੀਰ ਵੀ ਕਰ ਰਿਹਾ ਲੋਕਾਂ ਦੀ ਮਦਦ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
Shaminder
April 2nd 2020 10:48 AM
ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਹੈ । ਅਜਿਹੇ ‘ਚ ਉਹ ਲੋਕ ਜੋ ਨਿੱਤ ਦਿਨ ਦਿਹਾੜੀ ਕਰਦੇ ਹਨ ਅਤੇ ਉਸੇ ਦਿਹਾੜੀ ਦੇ ਪੈਸਿਆਂ ਨਾਲ ਉਨ੍ਹਾਂ ਦੀਆਂ ਨਿੱਤ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ । ਉਨ੍ਹਾਂ ਲੋਕਾਂ ਲਈ ਮੁਸ਼ਕਿਲ ਖੜੀ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਕੁਝ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ । ਗਿੱਪੀ ਗਰੇਵਾਲ, ਗਗਨ ਕੋਕਰੀ, ਅੰਮ੍ਰਿਤ ਮਾਨ, ਸਣੇ ਕਈ ਕਲਾਕਾਰਾਂ ਨੇ ਮੁਸਬੀਤ ਦੀ ਇਸ ਘੜੀ ‘ਚ ਲੋਕਾਂ ਦੀ ਮਦਦ ਕੀਤੀ ਹੈ ਅਤੇ ਇਹ ਸੈਲੀਬ੍ਰੇਟੀਜ਼ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ ।