ਗੁਰਲੇਜ਼ ਅਖਤਰ ਦਾ ਪੁੱਤਰ ਦਾਨਵੀਰ ਵੀ ਕਰ ਰਿਹਾ ਲੋਕਾਂ ਦੀ ਮਦਦ, ਵੀਡੀਓ ਗਾਇਕਾ ਨੇ ਕੀਤਾ ਸਾਂਝਾ

Written by  Shaminder   |  April 02nd 2020 10:48 AM  |  Updated: April 02nd 2020 10:48 AM

ਗੁਰਲੇਜ਼ ਅਖਤਰ ਦਾ ਪੁੱਤਰ ਦਾਨਵੀਰ ਵੀ ਕਰ ਰਿਹਾ ਲੋਕਾਂ ਦੀ ਮਦਦ, ਵੀਡੀਓ ਗਾਇਕਾ ਨੇ ਕੀਤਾ ਸਾਂਝਾ

ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਹੈ । ਅਜਿਹੇ ‘ਚ ਉਹ ਲੋਕ ਜੋ ਨਿੱਤ ਦਿਨ ਦਿਹਾੜੀ ਕਰਦੇ ਹਨ ਅਤੇ ਉਸੇ ਦਿਹਾੜੀ ਦੇ ਪੈਸਿਆਂ ਨਾਲ ਉਨ੍ਹਾਂ ਦੀਆਂ ਨਿੱਤ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ । ਉਨ੍ਹਾਂ ਲੋਕਾਂ ਲਈ ਮੁਸ਼ਕਿਲ ਖੜੀ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਕੁਝ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ । ਗਿੱਪੀ ਗਰੇਵਾਲ, ਗਗਨ ਕੋਕਰੀ, ਅੰਮ੍ਰਿਤ ਮਾਨ, ਸਣੇ ਕਈ ਕਲਾਕਾਰਾਂ ਨੇ ਮੁਸਬੀਤ ਦੀ ਇਸ ਘੜੀ ‘ਚ ਲੋਕਾਂ ਦੀ ਮਦਦ ਕੀਤੀ ਹੈ ਅਤੇ ਇਹ ਸੈਲੀਬ੍ਰੇਟੀਜ਼ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ ।

ਹੋਰ ਵੇਖੋ:ਗੁਰਲੇਜ਼ ਅਖਤਰ ਨੇ ਇਸ ਅੰਦਾਜ਼ ‘ਚ ਮਨਾਇਆ ਭਰਾ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B-XqwRnFCZp/

ਗੁਰਲੇਜ਼ ਅਖਤਰ ਨੇ ਵੀ ਆਪਣੇ ਪਰਿਵਾਰ ਸਣੇ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਰਾਸ਼ਨ ਪੈਕ ਕਰਨ ‘ਚ ਉਨ੍ਹਾਂ ਦਾ ਪੁੱਤਰ ਦਾਨਵੀਰ ਵੀ ਪਿੱਛੇ ਨਹੀਂ ਹੈ । ਗੁਰਲੇਜ਼ ਅਖਤਰ ਨੇ ਦਾਨਵੀਰ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

https://www.instagram.com/p/B-RkAdcF5VM/

ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੁਲਿਸ ਵਾਲਿਆਂ ਦੀ ਮਦਦ ਨਾਲ ਜਲੰਧਰ ਦੇ ਇੱਕ ਪਿੰਡ ‘ਚ ਲੋਕਾਂ ਦੀ ਮਦਦ ਕਰਦੇ ਹੋਏ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਭਾਰਤ ‘ਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network