ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਦੀ ਇਸ ਗਾਇਕ ਜੋੜੀ ਨੂੰ ਸੜਕ ‘ਤੇ ਲਿਆਂਦਾ, ਇਹ ਕੰਮ ਕਰਕੇ ਕਰ ਰਹੇ ਗੁਜ਼ਾਰਾ

By  Shaminder June 20th 2020 03:45 PM

ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ । ਅਜਿਹੇ ‘ਚ ਆਰਥਿਕ ਮੰਦੀ ਵੀ ਪੈਰ ਪਸਾਰ ਚੁੱਕੀ ਹੈ । ਪਰ ਇਸ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਗਰੀਬੀ ਰੇਖਾ ਦੇ ਥੱਲੇ ਜੀਵਨ ਜਿਉਣ ਅਤੇ ਮਜ਼ਦੂਰ ਵਰਗ ‘ਤੇ ਸਭ ਤੋਂ ਜ਼ਿਆਦਾ ਪਿਆ ਹੈ । ਹਾਲਾਂ ਕਿ ਅਜਿਹੇ ਲੋਕਾਂ ਦੀ ਮਦਦ ਲਈ ਕਈ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ ।ਪਰ ਕੁਝ ਲੋਕ ਮੰਗਣ ਜਾਂ ਕਿਸੇ ਦੇ ਅੱਗੇ ਹੱਥ ਅੱਡਣ ਦੀ ਬਜਾਏ ਦਸਾਂ ਨਹੁੰਆਂ ਦੀ ਕਿਰਤ ਕਰਨ ‘ਚ ਵਿਸ਼ਵਾਸ਼ ਰੱਖਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਜੋੜੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿਸੇ ਸਮੇਂ ਸਟੇਜਾਂ, ਮੇਲਿਆਂ ਅਤੇ ਹੋਰ ਕਈ ਪ੍ਰੋਗਰਾਮਾਂ ‘ਚ ਆਪਣੇ ਗੀਤ ਪੇਸ਼ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ।

Singer Amritsar Singer Amritsar

ਪਰ ਅੱਜ ਕੋਰੋਨਾ ਵਰਗੀ ਮਹਾਂਮਾਰੀ ਨੇ ਇਨ੍ਹਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ ਕਿਉਂਕਿ ਇਸ ਮਹਾਂਮਾਰੀ ਕਾਰਨ ਮੇਲਿਆਂ, ਸਟੇਜਾਂ ਅਤੇ ਧਾਰਮਿਕ ਸਮਾਰੋਹਾਂ ‘ਤੇ ਇੱਕਠ ਕਰਨ ‘ਤੇ ਪਾਬੰਦੀ ਲੱਗ ਚੁੱਕੀ ਹੈ । ਜਿਸ ਕਾਰਨ ਇਸ ਗਾਇਕ ਜੋੜੀ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ । ਪਰ ਇਸ ਗਾਇਕ ਜੋੜੀ ਨੇ ਹਾਰ ਨਹੀਂ ਮੰਨੀ ਅਤੇ ਜਦੋਂ ਗੀਤਾਂ ਲਈ ਅਖਾੜਿਆਂ ਦਾ ਸਿਲਸਿਲਾ ਬੰਦ ਹੋ ਗਿਆ ਤਾਂ ਇਸ ਗਾਇਕ ਜੋੜੀ ਨੇ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਦੀ ਰਹਿਣ ਵਾਲੀ ਇਹ ਗਾਇਕ ਜੋੜੀ ਬੜੇ ਮੁਸ਼ਕਿਲ ਦੇ ਦੌਰ ‘ਚ ਗੁਜ਼ਰ ਰਹੀ ਹੈ । ਇਸ ਜੋੜੀ ਦਾ ਕਹਿਣਾ ਹੈ ਕਿ ਕਿਸੇ ਕੋਲੋਂ ਮੰਗਣ ਨਾਲੋਂ ਬਿਹਤਰ ਹੈ ਕਿ ਉਹ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਲੈਣ ।ਇਹ ਜੋੜੀ ਹੁਣ ਅੰਮ੍ਰਿਤਸਰ ‘ਚ ਸਬਜ਼ੀ ਵੇਚਦੀ ਹੈ ਅਤੇ ਨਾਲ ਹੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ ।

Related Post