ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਰੱਖੀ ਬਰਕਰਾਰ, ਮੰਦਰ ਦੇ ਬਾਹਰ ਮਾਰੀਆਂ ਸਨ 16 ਗੋਲੀਆਂ

By  Rupinder Kaler July 1st 2021 12:45 PM

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਕਤਲ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਮਾਮਲੇ ਦੇ ਦੋਸ਼ੀ ਰਾਊਫ ਮਰਚੈਂਟ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ । ਇਸ ਤੋਂ ਪਹਿਲਾਂ ਅਦਾਲਤ ਵਿੱਚ ਇੱਕ ਅਪੀਲ਼ ਪਾਈ ਗਈ ਸੀ, ਜਿਸ ਵਿੱਚ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਹੱਤਿਆ ਲਈ ਉਸ ਨੂੰ ਦੋਸ਼ੀ ਠਹਿਰਾਉਣ ਅਤੇ ਉਮਰਕੈਦ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ।

gulshan kumar

ਹੋਰ ਪੜ੍ਹੋ :

ਅੱਜ ਹੈ ਕੌਮੀ ਡਾਕਟਰ ਦਿਹਾੜਾ : ਜਾਣੋਂ ਇਸ ਦਾ ਇਤਿਹਾਸ ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਹਾੜਾ

Gulshan kumar

ਅਦਾਲਤ ਨੇ ਮੁਲਜਮਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਹਨਾਂ ਨੂੰ ਦਿੱਤੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ । ਇਸ ਦੌਰਾਨ ਹਾਈ ਕੋਰਟ ਨੇ ਗੁਲਸ਼ਨ ਕੁਮਾਰ ਦੇ ਕਾਰੋਬਾਰੀ ਵਿਰੋਧੀ ਰਮੇਸ਼ ਟੌਰਾਨੀ ਨੂੰ ਬਰੀ ਕਰ ਦਿੱਤਾ।

ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੂੰ 12 ਅਗਸਤ, 1997 ਨੂੰ ਜੁਹੂ ਦੇ ਜੀਤ ਨਗਰ ਵਿਖੇ ਇੱਕ ਮੰਦਰ ਤੋਂ ਬਾਹਰ ਆਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਤਿੰਨ ਹਮਲਾਵਰਾਂ ਨੇ ਕੁਮਾਰ ਨੂੰ 16 ਗੋਲੀਆਂ ਨਾਲ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Related Post