ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਸੰਨੀ ਦਿਓਲ, ਪੰਜਾਬੀ ‘ਚ ਟਵੀਟ ਕਰਕੇ ਲੋਕਾਂ ਨੂੰ ਘਰ ਚ ਰਹਿਣ ਦੀ ਕੀਤੀ ਅਪੀਲ

By  Lajwinder kaur March 26th 2020 11:18 AM -- Updated: March 26th 2020 12:24 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਜੋ ਕਿ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ ਤੇ ਇਸ ਸੀਟ ਤੋਂ ਜਿੱਤ ਵੀ ਹਾਸਿਲ ਕੀਤੀ ਸੀ । ਉਹ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਨੇ । ਜਿਵੇਂ ਕਿ ਸਾਰੇ ਜਾਣਦੇ ਹੀ ਨੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਮੀ ਬਿਪਤਾ ਦਾ ਸੰਤਾਪ ਝੱਲ ਰਹੀ ਹੈ ਤੇ ਪੰਜਾਬ ਵੀ ਇਸ ਵਾਇਰਸ ਦੀ ਮਾਰ ਤੋਂ ਨਹੀਂ ਬਚ ਪਾਇਆ ਹੈ । ਪੰਜਾਬ  ‘ਚ ਵੀ ਹੁਣ ਤੱਕ 31 ਪੌਜ਼ਟਿਵ ਕੇਸ ਸਾਹਮਣੇ ਆ ਚੁੱਕੇ ਨੇ ।

ਹੋਰ ਵੇਖੋ:ਅੱਜ ਹੈ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਦਾ ਬਰਥਡੇਅ, ਵੱਡੇ ਭਰਾ ਨੇ ਕੁਝ ਇਸ ਤਰ੍ਹਾਂ ਖਾਸ ਬਣਾਇਆ ਜਨਮਦਿਨ ਨੂੰ, ਦੇਖੋ ਤਸਵੀਰਾਂ

ਜਿਸਦੇ ਚੱਲਦੇ ਸੰਨੀ ਦਿਓਲ ਨੇ ਵੀ ਟਵੀਟ ਕਰਕੇ ਆਪਣੇ ਹਲਕੇ ਲਈ ਜਾਰੀ ਕੀਤੀ ਰਾਹਤ ਰਾਸ਼ੀ ਬਾਰੇ ਦੱਸਿਆ ਹੈ ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ ਚ ਟਵੀਟ ਕੀਤਾ ਹੈ ਤੇ ਕਪੈਸ਼ਨ ‘ਚ ਲਿਖਿਆ - ਲੋਕ ਸਭਾ ਗੁਰਦਾਸਪੁਰ ਦੇ ਸਿਹਤ ਵਿਭਾਗ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ, ਇਸ ਲਈ ਮੈਂ ਅਪਣੇ ਐਮਪੀਲੈਡ ਵਿਚੋਂ  ਰੁ 50,00,000 ਦਾ ਫੰਡ ਜਾਰੀ ਕਰਦਾ ਹਾਂ ਤਾਂ ਜੋ ਸਾਡੇ ਹਲਕਾ ਗੁਰਦਾਸਪੁਰ ਨੂੰ ਇਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ।’ ਇਸ ਕੰਮ ਲਈ ਪ੍ਰਸ਼ੰਸਕ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਨੇ ।

 

ਜਰੂਰੀ ਅਪੀਲ।

जरूरी अपील। pic.twitter.com/ArhIdomDlI

— Sunny Deol (@iamsunnydeol) March 23, 2020

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਵੀ ਦੇਸ਼ ਵਾਸੀਆਂ ਦੇ ਲਈ ਜਾਰੀ ਕੀਤਾ ਸੀ ਜਿਸ ਚ ਉਨ੍ਹਾਂ ਨੇ ਲੋਕਾਂ ਨੂੰ ਘਰ ਚ ਬੈਠ ਕੇ ਇਸ ਵਾਇਰਸ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਸੀ । ਇਸ ਵੀਡੀਓ ਉਹ ਪੰਜਾਬੀ ‘ਚ ਬੋਲਦੇ ਹੋਏ ਨਜ਼ਰ ਆਏ । ਇਸ ਵੀਡੀਓ ਤੇ 5.7ਕੇ ਲਾਇਕਸ ਆ ਚੁੱਕੇ ਨੇ ।

Related Post