ਦਿਹਾੜੀ ਕਰਨ ਵਾਲੇ ਲੋਕਾਂ ਦੇ ਵਿਚਕਾਰ ਪਹੁੰਚੇ ਪਰਮੀਸ਼ ਵਰਮਾ ਤੇ ਨਿੰਜਾ, ਇੰਝ ਕਰ ਰਹੇ ਨੇ ਲੋਕਾਂ ਦੀ ਸੇਵਾ, ਸਾਹਮਣੇ ਆਏ ਨਵੇਂ ਵੀਡੀਓਜ਼

By  Lajwinder kaur March 31st 2020 12:30 PM

ਪੰਜਾਬੀ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਦੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ । ਜੀ ਹਾਂ ਜਿਵੇਂ ਕਿ ਸਭ ਜਾਣਦੇ ਹੀ ਨੇ ਸਾਰੀ ਦੁਨੀਆ ਕੋਰੋਨਾ ਵਾਇਰਸ ਨਾਂਅ ਦੀ ਖਤਰਨਾਕ ਬਿਮਾਰੀ ਦੇ ਨਾਲ ਜੰਗ ਲੜ ਰਹੀ ਹੈ । ਪੰਜਾਬ ‘ਚ ਵੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਕਰਫਿਊ ਲੱਗਿਆ ਹੋਇਆ ਹੈ । ਹੁਣ ਪੰਜਾਬ ਸਰਕਾਰ ਵੱਲੋਂ ਇਹ ਕਰਫਿਊ 31 ਮਾਰਚ ਤੋਂ ਵਧਾ ਕੇ 14 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ । ਜਿਸਦੇ ਚੱਲਦੇ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਨੂੰ ਖਾਣ-ਪੀਣ ਦੀ ਦਿੱਕਤ ਆ ਰਹੀ ਹੈ । ਕਿਉਂਕਿ ਮਜ਼ਦੂਰ ਦਿਹਾੜੀ ਕਰਕੇ ਹੀ ਆਪਣੇ ਘਰ ਦਾ ਚੁੱਲ੍ਹਾ ਜਲਾਉਂਦਾ ਹੈ ਤੇ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਪਾਉਂਦਾ ਹੈ । ਪਰ ਇਸ ਬਿਮਾਰੀ ਦੇ ਨਾਲ ਲੜਣ ਲਈ ਲੋਕਾਂ ਨੂੰ ਆਪੋ ਆਪਣੇ ਘਰਾਂ ‘ਚ ਰਹਿਣ ਦੇ ਹੁਕਮ ਨੇ ।

 

View this post on Instagram

 

Waheguru Mehar Kareen??

A post shared by Parmish Verma (@parmishverma) on Mar 30, 2020 at 7:20am PDT

 

 

View this post on Instagram

 

A post shared by Parmish Verma Fan Page ? (@parmiishverma_) on Mar 30, 2020 at 4:02am PDT

ਜਿਸਦੇ ਕਰਕੇ ਦਿਹਾੜੀ ਕਰਨ ਵਾਲੇ ਲੋਕਾਂ ਦੀਆਂ ਭੋਜਨ ਸੰਬੰਧੀ ਮੁਸ਼ਕਿਲ ਨੂੰ ਪੰਜਾਬੀ ਗਾਇਕ ਹੱਲ ਕਰ ਰਹੇ ਨੇ । ਗਰੀਬ ਦਬਕੇ ਤੱਕ ਰਾਸ਼ਨ ਮੁਹੱਈਆ ਕਰਵਾਉਣ ‘ਚ ਪੰਜਾਬੀ ਜਗਤ ਦੇ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾ ਰਹੇ ਨੇ । ਇਸ ਕੰਮ ‘ਚ ਪੰਜਾਬ ਪੁਲਿਸ ਵੀ ਪੂਰਾ ਸਹਿਯੋਗ ਦੇ ਰਹੀ ਹੈ । ਪਰਮੀਸ਼ ਵਰਮਾ ਆਪਣੇ ਸ਼ਹਿਰ ਪਟਿਆਲਾ ਦੇ ਉਨ੍ਹਾਂ ਥਾਵਾਂ ‘ਤੇ ਪਹੁੰਚੇ ਜਿੱਥੇ ਦਿਹਾੜੀਦਾਰ ਲੋੜਵੰਦ ਲੋਕ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮਿਲਕੇ ਲੋਕਾਂ ਨੂੰ ਰੋਜਮਰਾ ਦੀਆਂ ਜ਼ਰੂਰੀ ਚੀਜ਼ਾਂ ਪੈਕਟਜ਼ ਵੰਡੇ । ਜਿਸ ਚ ਭੋਜਨ ਨਾਲ ਸੰਬੰਧੀ ਸਾਰੀ ਚੀਜ਼ਾਂ ਮੌਜੂਦ ਨੇ ।

 

View this post on Instagram

 

Apa koshish kariye bs jariya baniye #SarbatDaBhala #WaheguruMehrKre

A post shared by NINJA (@its_ninja) on Mar 30, 2020 at 6:16am PDT

ਉਧਰ ਪੰਜਾਬੀ ਗਾਇਕ ਨਿੰਜਾ ਵੀ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਨੇ । ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਇੱਕ ਗਰੀਬ ਬਜ਼ੁਰਗ ਔਰਤ ਨੂੰ ਰਾਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਦੇਖ ਸਕਦੇ ਹੋ ਰਾਸ਼ਨ ਮਿਲਣ ‘ਤੇ ਬਜ਼ੁਰਗ ਔਰਤ ਭਾਵੁਕ ਹੋ ਗਈ ਤੇ ਨਿੰਜਾ ਨੂੰ ਇਸ ਨੇਕ ਕੰਮ ਲਈ ਅਸੀਸਾਂ ਦਿੰਦੀ ਹੋਈ ਦਿਖਾਈ ਦੇ ਰਹੀ ਹੈ । ਪੰਜਾਬੀ ਕਲਾਕਾਰਾਂ ਵੱਲੋਂ ਲੋੜਵੰਦ ਲੋਕਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਤਾਂ ਬਣਦੀ ਹੈ । ਇਸ ਮੁਸ਼ਕਿਲ ਸਮੇਂ ‘ਚ ਉਹ ਵੀ ਪ੍ਰਸ਼ਾਸਨ ਦੀ ਪੂਰੀ ਮਦਦ ਕਰ ਰਹੇ ਨੇ ਤੇ ਲੋਕਾਂ ਨੂੰ ਘਰ ‘ਚ ਰਹਿਣ ਦੀ ਅਪੀਲ ਵੀ ਕਰ ਰਹੇ ਨੇ ।

Related Post