ਆਸ਼ੀ ਰਾਣਾ ਦੇ ਗੀਤ 'ਕਰੌਪ' 'ਚ ਮੌਜੂਦਾ ਸਮੇਂ ਦੀ ਹਕੀਕਤ ਨੂੰ ਕੀਤਾ ਗਿਆ ਹੈ ਬਿਆਨ 

By  Shaminder April 5th 2019 03:28 PM

ਆਸ਼ੀ ਰਾਣਾ ਦਾ ਗੀਤ 'ਕਰੌਪ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਰੌਕਸ ਏ ਨੇ ਜਦਕਿ ਗੀਤ ਦੇ ਬੋਲ ਜੱਸੀ ਕੀਰਾਰਕੋਟ ਨੇ ਲਿਖੇ ਨੇ । ਗੀਤ ਦੀ ਫੀਚਰਿੰਗ 'ਚ ਰਾਵੀ ਕੌਰ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਅੱਜ ਕੱਲ੍ਹ ਦੇ ਦੌਰ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੋਸਤੀ ਨਿੱਤ ਦਿਨ ਬਦਲਦੀ ਹੈ ।

ਹੋਰ ਵੇਖੋ :ਜਦੋਂ ਇੱਕ ਅੰਗਰੇਜ਼ ਨੇ ਗਾਇਆ ਸੁਰਜੀਤ ਬਿੰਦਰਖੀਆ ਦਾ ਗੀਤ ‘ਯਾਰ ਬੋਲਦਾ’

https://www.youtube.com/watch?v=HWlGLsF-mnw&feature=youtu.be

ਬਰੇਕ-ਅੱਪ ਤੋਂ ਬਾਅਦ ਕੁੜੀਆਂ ਅਤੇ ਮੁੰਡੇ ਆਪੋ ਆਪਣੇ ਦੋਸਤ ਨਾਲ ਖਿੱਚੀਆਂ ਤਸਵੀਰਾਂ ਨੂੰ ਕਰੌਪ ਕਰਨ ਲੱਗ ਜਾਂਦੇ ਨੇ । ਗਾਇਕ ਆਸ਼ੀ ਰਾਣਾ ਨੇ ਗੀਤ 'ਚ ਅੱਜ ਕੱਲ੍ਹ ਦੇ ਜ਼ਮਾਨੇ ਦੀ ਅਸਲੀਅਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।ਸਮਾਜ ਦੇ ਨੌਜਵਾਨ ਵਰਗ ਨੂੰ ਇਸ ਗੀਤ ਰਾਹੀਂ ਸ਼ੀਸ਼ਾ ਵਿਖਾਉਣ ਦਾ ਬਹੁਤ ਹੀ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਕਾਬਿਲੇਤਾਰੀਫ ਹੈ।

Related Post