ਕਪਿਲ ਸ਼ਰਮਾ ਦੀ ਆਪਣੀ ਧੀ ਦੇ ਨਾਲ ਕਿਊਟ ਤਸਵੀਰ ਵਾਇਰਲ, ਪਿਉ ਧੀ ਦੀ ਜੋੜੀ ਨੂੰ ਹਰ ਕੋਈ ਕਰ ਰਿਹਾ ਪਸੰਦ

By  Shaminder August 16th 2022 02:14 PM

ਕਪਿਲ ਸ਼ਰਮਾ (Kapil Sharma ) ਇੱਕ ਅਜਿਹੇ ਕਲਾਕਾਰ ਹਨ । ਜਿਨ੍ਹਾਂ ਨੇ ਆਪਣੇ ਦਮ ‘ਤੇ ਕਾਮੇਡੀ ਦੀ ਦੁਨੀਆ ‘ਚ ਜਗ੍ਹਾ ਬਣਾਈ ਹੈ । ਉੇਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਕੇ ਜਿਹੇ ਟੀਵੀ ਦੇ ਰਿਆਲਟੀ ਸ਼ੋਅ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੂਰੀ ਦੁਨੀਆ ‘ਚ ਆਪਣੀ ਕਾਮੇਡੀ ਦੇ ਨਾਲ ਜਗ੍ਹਾ ਬਣਾਈ ।

'Too much English in Toronto!' Kapil Sharma's video on Canada Day goes viral Image Source: Instagram

ਹੋਰ ਪੜ੍ਹੋ : ਕਪਿਲ ਸ਼ਰਮਾ ਵਿਦੇਸ਼ ‘ਚ ਪਰਿਵਾਰ ਦੇ ਨਾਲ ਲੈ ਰਹੀ ਛੁੱਟੀਆਂ ਦਾ ਅਨੰਦ, ਪਤਨੀ ਗਿੰਨੀ ਦੇ ਨਾਲ ਸਮੁੰਦਰ ਦੇ ਕੰਢੇ ਦਾ ਵੀਡੀਓ ਕੀਤਾ ਸਾਂਝਾ

ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ਅਤੇ ਹਾਲ ਹੀ ‘ਚ ਦੋਵਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਹੈ ।

Ginni-and-Kapil , image From instagram

ਹੋਰ ਪੜ੍ਹੋ : ਨਵੇਂ ਅੰਦਾਜ਼ ‘ਚ ਮੁੜ ਟੀਵੀ ‘ਤੇ ਵਾਪਸੀ ਕਰਨਗੇ ਕਪਿਲ ਸ਼ਰਮਾ, ਜਲਦ ਹੀ ਸ਼ੁਰੂ ਹੋਵੇਗਾ ‘ਦਿ ਕਪਿਲ ਸ਼ਰਮਾ ਸ਼ੋਅ’

ਆਪਣੀ ਕਿਊਟ ਧੀ ਦੇ ਨਾਲ ਕਪਿਲ ਸ਼ਰਮਾ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੀ ਕਿਊਟ ਜਿਹੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਕਪਿਲ ਸ਼ਰਮਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਹਨ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਮੁਸਕਰਾ ਰਹੇ ਹਨ ਅਤੇ ਉਨ੍ਹਾਂ ਦੀ ਧੀ ਅਨਾਇਰਾ ਵੀ ਹੱਸਦੀ ਹੋਈ ਨਜ਼ਰ ਆ ਰਹੀ ਹੈ ।

ginni-with-family

ਪਿਉ ਧੀ ਦੇ ਇਸ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਦੇ ਖੇਤਰ ‘ਚ ਆਪਣੀ ਪਛਾਣ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਸੀ ।ਆਖਿਰਕਾਰ ਉਹ ਕਾਮਯਾਬ ਵੀ ਹੋਏ ਅਤੇ ਅੱਜ ਉਹ ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਕਪਿਲ ਸ਼ਰਮਾ ਇੱਕ ਵਧੀਆ ਕਾਮੇਡੀਅਨ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ ।

 

View this post on Instagram

 

A post shared by Kapil Sharma (@kapilsharma)

Related Post