ਕਪਿਲ ਸ਼ਰਮਾ ਦੀ ਆਪਣੀ ਧੀ ਦੇ ਨਾਲ ਕਿਊਟ ਤਸਵੀਰ ਵਾਇਰਲ, ਪਿਉ ਧੀ ਦੀ ਜੋੜੀ ਨੂੰ ਹਰ ਕੋਈ ਕਰ ਰਿਹਾ ਪਸੰਦ
ਕਪਿਲ ਸ਼ਰਮਾ ਦੀ ਆਪਣੀ ਧੀ ਦੇ ਨਾਲ ਕਿਊਟ ਤਸਵੀਰ ਵਾਇਰਲ, ਪਿਉ ਧੀ ਦੀ ਜੋੜੀ ਨੂੰ ਹਰ ਕੋਈ ਕਰ ਰਿਹਾ ਪਸੰਦ
ਕਪਿਲ ਸ਼ਰਮਾ (Kapil Sharma ) ਇੱਕ ਅਜਿਹੇ ਕਲਾਕਾਰ ਹਨ । ਜਿਨ੍ਹਾਂ ਨੇ ਆਪਣੇ ਦਮ ‘ਤੇ ਕਾਮੇਡੀ ਦੀ ਦੁਨੀਆ ‘ਚ ਜਗ੍ਹਾ ਬਣਾਈ ਹੈ । ਉੇਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਕੇ ਜਿਹੇ ਟੀਵੀ ਦੇ ਰਿਆਲਟੀ ਸ਼ੋਅ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੂਰੀ ਦੁਨੀਆ ‘ਚ ਆਪਣੀ ਕਾਮੇਡੀ ਦੇ ਨਾਲ ਜਗ੍ਹਾ ਬਣਾਈ ।
Image Source: Instagram
ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ਅਤੇ ਹਾਲ ਹੀ ‘ਚ ਦੋਵਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਹੈ ।
image From instagram
ਹੋਰ ਪੜ੍ਹੋ : ਨਵੇਂ ਅੰਦਾਜ਼ ‘ਚ ਮੁੜ ਟੀਵੀ ‘ਤੇ ਵਾਪਸੀ ਕਰਨਗੇ ਕਪਿਲ ਸ਼ਰਮਾ, ਜਲਦ ਹੀ ਸ਼ੁਰੂ ਹੋਵੇਗਾ ‘ਦਿ ਕਪਿਲ ਸ਼ਰਮਾ ਸ਼ੋਅ’
ਆਪਣੀ ਕਿਊਟ ਧੀ ਦੇ ਨਾਲ ਕਪਿਲ ਸ਼ਰਮਾ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੀ ਕਿਊਟ ਜਿਹੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਕਪਿਲ ਸ਼ਰਮਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਹਨ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਮੁਸਕਰਾ ਰਹੇ ਹਨ ਅਤੇ ਉਨ੍ਹਾਂ ਦੀ ਧੀ ਅਨਾਇਰਾ ਵੀ ਹੱਸਦੀ ਹੋਈ ਨਜ਼ਰ ਆ ਰਹੀ ਹੈ ।

ਪਿਉ ਧੀ ਦੇ ਇਸ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਦੇ ਖੇਤਰ ‘ਚ ਆਪਣੀ ਪਛਾਣ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਸੀ ।ਆਖਿਰਕਾਰ ਉਹ ਕਾਮਯਾਬ ਵੀ ਹੋਏ ਅਤੇ ਅੱਜ ਉਹ ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਕਪਿਲ ਸ਼ਰਮਾ ਇੱਕ ਵਧੀਆ ਕਾਮੇਡੀਅਨ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
