ਮਾਂ ਗੁਰਲੇਜ਼ ਅਖ਼ਤਰ ਤੇ ਪਿਤਾ ਕੁਲਵਿੰਦਰ ਕੈਲੀ ਵਾਂਗ ਛੋਟੀ ਉਮਰ ਵਿੱਚ ਹੀ ਸੁਰਾਂ ਨਾਲ ਖੇਡਦਾ ਹੈ ਦਾਨਵੀਰ, ਵੀਡੀਓ ਵਾਇਰਲ  

By  Rupinder Kaler June 21st 2019 04:04 PM

ਗੁਰਲੇਜ਼ ਅਖ਼ਤਰ ਤੇ ਉਹਨਾਂ ਦਾ ਪੂਰਾ ਪਰਿਵਾਰ ਸੰਗੀਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ । ਉਹਨਾਂ ਦੇ ਭੈਣ ਭਰਾ ਤੇ ਪਤੀ ਕੁਲਵਿੰਦਰ ਕੈਲੀ ਤਾਂ ਗਾਇਕ ਹਨ ਹੀ, ਉਹਨਾਂ ਦਾ ਬੇਟਾ ਦਾਨਵੀਰ ਵੀ ਸੰਗੀਤ ਦੀਆਂ ਇੱਕ ਇੱਕ ਕਰਕੇ ਪੌੜੀਆਂ ਚੜ੍ਹ ਰਿਹਾ ਹੈ । ਉਸ ਦੇ ਖ਼ੂਨ ਵਿੱਚ ਵੀ ਸੰਗੀਤ ਰਚਿਆ ਹੋਇਆ ਹੈ ।

https://www.instagram.com/p/BwLcaxll2r0/

ਇਸ ਲਈ ਉਹ ਛੋਟੀ ਉਮਰ ਵਿੱਚ ਹੀ ਸੰਗੀਤ ਦਾ ਹਰ ਸੁਰ ਪਹਿਚਾਣਦਾ ਹੈ । ਇਸ ਦਾ ਅੰਦਾਜ਼ਾ ਗੁਰਲੇਜ਼ ਅਖ਼ਤਰ ਵੱਲੋਂ ਸ਼ੇਅਰ ਕੀਤੀ ਉਸ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਦਾਨਵੀਰ ਆਪਣੇ ਪਿਤਾ ਕੁਲਵਿੰਦਰ ਕੈਲੀ ਦੀ ਤਾਲ ਨਾਲ ਤਾਲ ਮਿਲਾਉਂਦਾ ਹੋਇਆ ਨਜ਼ਰ ਆ ਰਿਹਾ ।

https://www.instagram.com/p/Bv3GUNKlWtr/

ਗਾਇਕ ਕੁਲਵਿੰਦਰ ਕੈਲੀ ਸੁਰ ਛੇੜ ਰਹੇ ਹਨ ਜਦੋਂ ਕਿ ਦਾਨਵੀਰ ਤਬਲੇ ਤੇ ਉਹਨਾਂ ਦਾ ਸਾਥ ਦੇ ਰਿਹਾ ਹੈ, ਤੇ ਪਿਉ ਪੁੱਤ ਦੀ ਜੋੜੀ ਕਮਾਲ ਕਰੀ ਜਾ ਰਹੀ ਹੈ । ਗੁਰਲੇਜ਼ ਅਖ਼ਤਰ ਦਾਨਵੀਰ ਦੀਆਂ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਦਾਨਵੀਰ ਤਬਲੇ ਵਿੱਚ ਹੀ ਮਾਸਟਰੀ ਹਾਸਲ ਨਹੀਂ ਕਰ ਰਿਹਾ ਉਸ ਦੀ ਅਵਾਜ਼ ਵੀ ਬਾਕਮਾਲ ਹੈ ।

https://www.youtube.com/watch?v=a4n-anG0XHI

Related Post