‘ਡੈਡੀ ਕੂਲ ਮੁੰਡੇ ਫੂਲ-2’ ਦੀ ਰਿਲੀਜ਼ ਡੇਟ ਆਈ ਸਾਹਮਣੇ

By  Lajwinder kaur October 15th 2019 02:40 PM

ਸਾਲ 2013 ‘ਚ ‘ਡੈਡੀ ਕੂਲ ਅਤੇ ਮੁੰਡੇ ਫੂਲ’ ਫ਼ਿਲਮ ਆਈ ਸੀ। ਜਿਸ ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਉਪਾਸਨਾ ਸਿੰਘ, ਅਮਰ ਨੂਰੀ ਤੇ ਜਸਵਿੰਦਰ ਭੱਲਾ ਵਰਗੇ ਮਸ਼ਹੂਰ ਅਦਾਕਾਰਾਂ ਨੇ ਕੰਮ ਕੀਤਾ ਸੀ। ਇਸ ਫ਼ਿਲਮ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਜਿਸਦੇ ਚੱਲਦੇ ਇਸ ਫ਼ਿਲਮ ਦਾ ਦੂਜਾ ਭਾਗ ਬਣਾਇਆ ਜਾ ਰਿਹਾ ਹੈ। ਇਸ ਵਾਰ ਸੀਕਵਲ ‘ਚ ਜੱਸੀ ਗਿੱਲ, ਰਣਜੀਤ ਬਾਵਾ, ਜਸਵਿੰਦਰ ਭੱਲਾ ਅਤੇ ਅਦਾਕਾਰਾ ਤਾਨੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਡੈਡੀ ਕੂਲ ਮੁੰਡੇ ਫੂਲ 2 ਦੀ ਸ਼ੂਟਿੰਗ ਵਿਦੇਸ਼ ‘ਚ ਚੱਲ ਰਹੀ ਹੈ।

 

View this post on Instagram

 

A post shared by Sandeep Bansal (@bansal7170) on Oct 14, 2019 at 11:32pm PDT

ਹੋਰ ਵੇਖੋ:‘ਪਛਤਾਓਗੇ’ ਗਾਣੇ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਦੇ ਰਾਹੀਂ ਕੀਤਾ ਬਿਆਨ, ਜਾਨੀ ਨੇ ਸਾਂਝਾ ਕੀਤਾ ਵੀਡੀਓ

ਜਿਸਦੇ ਚੱਲਦੇ ਹੁਣ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਇਹ ਫ਼ਿਲਮ ਅਗਲੇ ਸਾਲ 15 ਮਈ ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਸਿਮਰਜੀਤ ਸਿੰਘ ਹੀ ਕਰ ਰਹੇ ਨੇ ਜੋ ਕਿ ‘ਡੈਡੀ ਕੂਲ ਮੁੰਡੇ ਫੂਲ’ ਦਾ ਪਹਿਲੇ ਭਾਗ ਨੂੰ ਵੀ ਡਾਇਰੈਕਟ ਕਰ ਚੁੱਕੇ ਹਨ।

Related Post