ਨੇਹਾ ਕੱਕੜ ਅਤੇ ਸੁੱਖੀ ਦਾ ਗੀਤ ‘ਵਾਹ ਵਈ ਵਾਹ’ ਆ ਰਿਹਾ ਸਭ ਨੂੰ ਖੂਬ ਪਸੰਦ, ਅੱਧੇ ਘੰਟੇ ‘ਚ ਪਾਰ ਕੀਤਾ ਦੋ ਲੱਖ ਦਾ ਅੰਕੜਾ, ਦੇਖੋ ਵੀਡੀਓ

By  Lajwinder kaur October 3rd 2019 05:33 PM -- Updated: October 3rd 2019 05:35 PM

ਪੰਜਾਬੀ ਗੀਤ ‘ਵਾਹ ਵਈ ਵਾਹ’ ਨੇਹਾ ਕੱਕੜ ਤੇ ਮਿਊਜ਼ਿਕਲ ਡੌਕਟਰਜ਼ ਸੁੱਖੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਆਉਂਦੇ ਹੀ ਇੰਟਰਨੈੱਟ ਉੱਤੇ ਛਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਗੀਤ ਨੇ ਅੱਧੇ ਘੰਟੇ ‘ਚ ਦੋ ਲੱਖ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ। ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

ਹੋਰ  ਵੇਖੋ:ਸਵੀਤਾਜ ਬਰਾੜ ਨੇ ਜਨਮ ਦਿਨ ‘ਤੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

‘ਵਾਹ ਵਈ ਵਾਹ’ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਸੁੱਖੀ ਨੇ ਆਪਣੇ ਮਿਊਜ਼ਿਕ ਨਾਲ ਗਾਣੇ ਨੂੰ ਚਾਰ ਚੰਨ ਲਗਾ ਕੇ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ। ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਅਰਵਿੰਦਰ ਖਹਿਰਾ ਨੇ ਸ਼ਾਨਦਾਰ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ‘ਚ ਨੇਹਾ ਕੱਕੜ ਤੇ ਸੁੱਖੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਹ ਗਾਣਾ ਮਸਤੀ ਵਾਲਾ ਹੈ ਜੋ ਕਿ ਸਭ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ। ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post