ਸੋਸ਼ਲ ਮੀਡੀਆ 'ਤੇ ਇੱਕ ਮਿਲੀਅਨ ਫਾਲੋਵਰਸ ਵਾਲੇ ਦਾਨਿਸ਼ ਦੀ ਮੌਤ ,ਇੰਡਸਟਰੀ ਦੇ ਰਹੀ ਸ਼ਰਧਾਂਜਲੀ ਵੇਖੋ ਮੌਤ ਤੋਂ ਕੁਝ ਪਲ ਪਹਿਲਾਂ ਦਾ ਵੀਡਿਓ

By  Shaminder December 21st 2018 11:33 AM -- Updated: December 21st 2018 11:35 AM

ਇੱਕ ਨਿੱਜੀ ਚੈਨਲ ਦੇ ਰਿਏਲਿਟੀ ਸ਼ੋਅ ਦੇ ਪ੍ਰਤਿਭਾਗੀ ਅਤੇ ਯੂਟਿਊਬ ਦੇ ਚਰਚਾ 'ਚ ਰਹਿਣ ਵਾਲਾ ਚਿਹਰਾ ਦਾਨਿਸ਼ ਇਸ ਦੁਨੀਆ 'ਚ ਨਹੀਂ ਰਿਹਾ। ਇੱਕ ਕਾਰ ਹਾਦਸੇ 'ਚ ਉਸਦੀ ਮੌਤ ਹੋ ਗਈ । ਸ਼ੋਅ ਦੇ ਹੋਸਟ ਵਿਕਾਸ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਦਾਨਿਸ਼ ਦੀ ਮੌਤ ਦੀ ਜਾਣਕਾਰੀ ਦਿੱਤੀ ।

ਹੋਰ ਵੇਖੋ :ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਹਰੀਸ਼ ਵਰਮਾ ਕੁੱਦੇ ਗਾਇਕੀ ਦੇ ਖੇਤਰ ‘ਚ ਕੱਢਿਆ ਗਾਣਾ, ਦੇਖੋ ਵੀਡਿਓ

https://www.instagram.com/p/BrlrvPFFoan/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ "ਦਾਨਿਸ਼ ਤੂੰ ਹਮੇਸ਼ਾ ਜ਼ਹਿਨ 'ਚ ਰਹੇਂਗਾ,ਮੈਂ ਘਰ ਵਾਲਿਆਂ ਨੂੰ ਕਿਵੇਂ ਦੱਸਾ ਕਿ ਤੂੰ ਹੁਣ ਵਾਪਸ ਨਹੀਂ ਆ ਰਿਹਾ ,ਤੂੰ ਏਸ ਆਫ ਸਪੇਸ ਦੇ ਕਲਰਡ ਹੇਅਰ ਕਿੰਗ ਹੈਂ। ਜਦੋਂ ਮੈਂ ਤੈਨੂੰ ਵੇਖਿਆ ਤਾਂ ਤੂੰ ਇੱਕ ਬੱਚੇ ਵਾਂਗ ਵਿਖਾਈ ਦੇ ਰਿਹਾ ਸੀ ।

https://www.instagram.com/p/BrkQjW9Hi6Z/

ਅਜਿਹਾ ਲੱਗ ਰਿਹਾ ਸੀ ਕਿ ਤੂੰ ਹੁਣ ਜਲਦੀ ਉੱਠਣ ਵਾਲਾ ਹੈਂ।ਤੂੰ ਕਾਫੀ ਦੂਰ ਚਲਾ ਗਿਆ ,ਪਰ ਤੂੰ ਹਮੇਸ਼ਾ ਮੇਰੇ ਜ਼ਹਿਨ 'ਚ ਰਹੇਂਗਾ' ਇਹ ਸ਼ਬਦ ਸਿਖਾਉਣ ਲਈ ਤੇਰਾ ਸ਼ੁਕਰੀਆ"।ਦੱਸ ਦਈਏ ਕਿ ਦਾਨਿਸ਼ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦਾ ਸੀ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ ਪੇਜ 'ਤੇ ਉਸ ਦੇ ਲੱਗਭੱਗ ਇੱਕ ਮਿਲੀਅਨ ਦੇ ਕਰੀਬ ਫਾਲੋਵਰਸ ਹਨ । ਦਾਨਿਸ਼ ਦੀ ਮੌਤ ਤੋਂ ਬਾਅਦ ਇੰਡਸਟਰੀ ਦੇ ਲੋਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ । ਉਸ ਦੀ ਉਮਰ ਮਹਿਜ਼ ਇੱਕੀ ਸਾਲ ਸੀ ।

 

Related Post