ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਤੁਰਿਆ ਬੱਬੂ ਮਾਨ ਦੀ ਰਾਹ,ਗੀਤ ਰਾਹੀਂ ਦੇ ਰਿਹਾ ਸਮਾਜ ਨੂੰ ਸੁਨੇਹਾ

By  Shaminder May 17th 2019 12:06 PM

ਦਰਸ਼ਨ ਲੱਖੇਵਾਲ ਦੀ ਪਰਫਾਰਮੈਂਸ ਦੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ 'ਚ ਉਹ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੇ ਮੁੱਦੇ ਨੂੰ ਚੁੱਕਿਆ ਹੈ ।ਬੇਰੁਜ਼ਗਾਰੀ ਅਤੇ ਨਸ਼ਾ ਅਜਿਹੀਆਂ ਸਮੱਸਿਆਵਾਂ ਨੇ ਜੋ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀਆਂ ਨੇ ।

ਹੋਰ ਵੇਖੋ :ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ

https://www.instagram.com/p/BxhIESbntpe/

ਨਸ਼ਾ ਸਮਾਜ 'ਚ ਅਜਿਹੇ ਕੋਹੜ ਵਾਂਗ ਹੈ ਜਿਸ ਨੇ ਕਈ ਘਰ ਬਰਬਾਦ ਕਰਕੇ ਰੱਖ ਦਿੱਤੇ ਨੇ । ਪਰ ਇਸ ਦੀ ਮੂਲ ਜੜ ਦਾ ਜ਼ਿਕਰ ਕਰੀਏ ਤਾਂ ਸਭ ਤੋਂ ਵੱਡੀ ਸਮੱਸਿਆ ਹੈ ਬੇਰੁਜ਼ਗਾਰੀ । ਜਿਸ ਕਰਕੇ ਇਨਸਾਨ ਕਈ ਵਾਰ ਕੁਰਾਹੇ ਵੀ ਤੁਰ ਪੈਂਦਾ ਹੈ  ਅਤੇ ਕਈ ਨਸ਼ਿਆਂ ਦੀ ਗ੍ਰਿਫਤ 'ਚ ਆ ਜਾਂਦਾ ਹੈ । ਦਰਸ਼ਨ ਲੱਖੇਵਾਲ ਨੇ ਵੀ ਆਪਣੇ ਇਸ ਗੀਤ 'ਚ ਇਸੇ ਹੀ ਸਮੱਸਿਆ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਸਾਫ਼ ਹੁੰਦਾ ਹੈ ਕਿ ਬੱਬੂ ਮਾਨ ਦਾ ਸ਼ਾਗਿਰਦ ਬੱਬੂ ਮਾਨ ਦੀ ਰਾਹ 'ਤੇ ਤੁਰ ਪਿਆ ਹੈ ਅਤੇ ਉਸ ਵਾਂਗ ਹੀ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਚਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।

Related Post