ਦਰਸ਼ਨ ਲੱਖੇਵਾਲ ਨੇ ਬੱਬੂ ਮਾਨ ਦਾ ਕੁਝ ਇਸ ਅੰਦਾਜ਼ 'ਚ ਕੀਤਾ ਧੰਨਵਾਦ,ਵੀਡੀਓ ਵਾਇਰਲ

By  Shaminder June 29th 2019 05:42 PM

ਦਰਸ਼ਨ ਲੱਖੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਬੱਬੂ ਮਾਨ ਦੀ ਤਾਰੀਫ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਦਰਸ਼ਨ ਲੱਖੇਵਾਲ ਨੇ ਬੱਬੂ ਮਾਨ ਦੀ ਤਾਰੀਫ 'ਚ ਗੀਤ ਗਾਉਂਦਿਆਂ ਕਿਹਾ ਕਿ "ਬੱਬੂ ਮਾਨ ਬਾਈ ਵਰਗਾ ਕੋਈ ਸਹਾਰਾ ਨਾਂ ਮੁਟਿਆਰਾਂ ਤਾਂ ਹੁੰਦੀਆਂ ਹੀ ਤਲਵਾਰਾਂ ਨੇ"।

ਹੋਰ ਵੇਖੋ:ਬੱਬੂ ਮਾਨ ਦੇ ਸ਼ਾਗਿਰਦ ਦਰਸ਼ਨ ਲੱਖੇਵਾਲ ਨੇ ਫ਼ਤਿਹਵੀਰ ਦੀ ਮਾਂ ਦੇ ਜਜ਼ਬਾਤਾਂ ਨੂੰ ਗੀਤ ਰਾਹੀਂ ਇਸ ਤਰ੍ਹਾਂ ਕੀਤਾ ਬਿਆਨ

https://www.instagram.com/p/BzRxKf7FV9w/

ਦਰਸ਼ਨ ਲੱਖੇਵਾਲ ਅਜਿਹੇ ਗਾਇਕ ਹਨ ਜਿਨ੍ਹਾਂ ਕੋਲ ਆਪਣਾ ਗੀਤ ਕੱਢਣ ਲਈ ਪੈਸੇ ਨਹੀਂ ਸਨ ਅਤੇ ਜਿਸ ਤੋਂ ਬਾਅਦ ਬੱਬੂ ਮਾਨ ਨੇ ਦਰਸ਼ਨ ਲੱਖੇਵਾਲ ਦੀ ਮਦਦ ਕੀਤੀ ਸੀ । ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੇ ਇਸ ਅਹਿਸਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਆਪਣੇ ਹੀ ਅੰਦਾਜ਼ 'ਚ ਕਰਦੇ ਰਹਿੰਦੇ ਹਨ ।

https://www.instagram.com/p/BzQX6_TleoO/

ਉਨ੍ਹਾਂ ਨੇ ਹੁਣ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕਰਕੇ ਦੱਸਿਆ ਕਿ ਬੱਬੂ ਮਾਨ ਵਰਗਾ ਸਹਾਰਾ ਕੋਈ ਨਹੀਂ ਹੈ ।  ਦਰਸ਼ਨ ਲੱਖੇਵਾਲ ਨੇ ਵੀ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ ।ਹਾਲ ਹੀ 'ਚ ਉੁਨ੍ਹਾਂ  ਨੇ ਫ਼ਤਿਹਵੀਰ ਦੀ ਯਾਦ ਨੂੰ ਸਮਰਪਿਤ ਗੀਤ ਗਾਇਆ ਸੀ ਜਿਸ ਦਾ ਸਰੋਤਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ

https://www.instagram.com/p/BzKWQcvF0ze/

 

Related Post