ਦਰਸ਼ਨ ਲੱਖੇਵਾਲ ਫਤਿਹਵੀਰ ਲਈ ਗਾਉਣਾ ਚਾਹੁੰਦੇ ਨੇ ਗੀਤ, ਲੋਕਾਂ ਤੋਂ ਮੰਗੀ ਸਹਿਮਤੀ

By  Aaseen Khan June 13th 2019 05:12 PM

ਪਿਛਲੇ ਦਿਨੀਂ 5 ਦਿਨ ਤੱਕ ਬੋਰਵੈੱਲ 'ਚ ਡਿੱਗਿਆ 2 ਸਾਲ ਦਾ ਫਤਿਹਵੀਰ ਆਖਿਰ ਇਸ ਜਹਾਨ ਤੋਂ ਤੁਰ ਗਿਆ। ਫਤਿਹਵੀਰ ਦੀ ਮੌਤ ਨਾਲ ਹਰ ਇੱਕ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ। ਪ੍ਰਸ਼ਾਸ਼ਨ ਅਤੇ ਸਰਕਾਰਾਂ ਦੀ ਇਸ ਨਾਕਾਮੀ ਦੇ ਚਲਦਿਆਂ ਹਰ ਕੋਈ ਆਪਣਾ ਗੁੱਸਾ ਜ਼ਾਹਿਰ ਕਰ ਰਿਹਾ ਹੈ। ਪਰ ਹੁਣ ਦਰਸ਼ਨ ਲੱਖੇਵਾਲ ਫਤਿਹਵੀਰ ਨੂੰ ਹਮੇਸ਼ਾ ਲੋਕਾਂ ਦੇ ਦਿਲ 'ਚ ਜਿਉਂਦਾ ਰੱਖਣ ਲਈ ਗੀਤ ਗਾਉਣਾ ਚਾਹੁੰਦੇ ਹਨ। ਇਸ ਲਈ ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਲੋਕਾਂ ਤੋਂ ਇਸ ਲਈ ਸਹਿਮਤੀ ਮੰਗੀ ਹੈ।

 

View this post on Instagram

 

???#darshanlakhewala #darshanlakhewal #BabbuMaan #babbumaaninsta #maansaab #baibabbumaan @darshanlakhewal.official #keeploving #keepsupporting #love #respect #all #peace #wmk

A post shared by Darshan Lakhewala (@darshanlakhewal.official) on Jun 12, 2019 at 10:29pm PDT

ਹੋਰ ਵੇਖੋ : ਸਰਕਾਰਾਂ ਨੂੰ ਜਗਾਉਣ ਲਈ ਅਨਮੋਲ ਗਗਨ ਮਾਨ ਕਰਨ ਜਾ ਰਹੇ ਨੇ ਇਹ ਕੰਮ, ਲੋਕਾਂ ਦਾ ਮੰਗਿਆ ਸਾਥ

ਦਰਸ਼ਨ ਲੱਖੇਵਾਲ ਦੀ ਇਸ ਪੋਸਟ 'ਤੇ ਜ਼ਿਆਦਾਤਰ ਲੋਕਾਂ ਵੱਲੋਂ ਕਮੈਂਟ ਕਰਕੇ ਗੀਤ ਗਾਉਣ ਲਈ ਹਾਂ ਵੀ ਕਿਹਾ ਜਾ ਰਿਹਾ ਹੈ। ਫਤਿਹਵੀਰ ਲਈ ਜਿੱਥੇ 5 ਦਿਨ ਤੱਕ ਕੀਤੇ ਗਏ ਨਾਕਾਮ ਰੈਸਕਿਊ ਆਪ੍ਰੇਸ਼ਨ 'ਤੇ ਸਵਾਲ ਉੱਠ ਰਹੇ ਹਨ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਇਸ ਬਾਰੇ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਗਾਇਕਾ ਅਨਮੋਲ ਗਗਨ ਮਾਨ ਨੇ ਵੀ ਪੋਸਟ ਪਾ ਕੇ ਇੱਕ ਅਜਿਹਾ ਸੰਗਠਨ ਬਣਾਉਣ ਲਈ ਲੋਕਾਂ ਦਾ ਸਾਥ ਮੰਗਿਆ ਹੈ ਜਿਸ 'ਚ ਅਜਿਹੇ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕੀਤੀ ਜਾ ਸਕੇ।

Related Post