ਗਾਇਕ ਦਰਸ਼ਨ ਲੱਖੇਵਾਲਾ ਨੇ ਆਪਣੇ ਨਵੇਂ ਗੀਤ ਦੇ ਨਾਲ ਉਸਤਾਦ ਬੱਬੂ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

By  Lajwinder kaur March 28th 2021 05:42 PM -- Updated: March 28th 2021 05:52 PM

ਪੰਜਾਬ ਗਾਇਕ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ ,ਪੰਜਾਬ ‘ਚ ਹੋਇਆ। ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ। ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ ਲਿਖਤੀ, ਅਤੇ ਆਪਣੀ ਅਦਾਕਾਰੀ ਨਾਲ ਆਪਣੀ ਪਹਿਚਾਣ ਬਣਾਈ। ਉਹ ਆਪਣੇ ਬੇਬਾਕੀ ਨਾਲ ਬੋਲਣ ਕਰਕੇ ਵੀ ਜਾਣੇ ਜਾਂਦੇ ਨੇ। ਜਿਸ ਕਰਕੇ ਉਨ੍ਹਾਂ ਲੰਬੀ ਚੌੜੀ ਫੈਨ ਫਾਲਵਿੰਗ ਹੈ । ਬੱਬੂ ਮਾਨ ਦੇ ਜਨਮਦਿਨ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕ ਨੇ । ਅਜਿਹੇ ਇੱਕ ਫੈਨ ਤੇ ਗਾਇਕ ਦਰਸ਼ਨ ਲੱਖੇਵਾਲਾ, ਜੋ ਆਪਣੇ ਉਸਤਾਦ ਬੱਬੂ ਮਾਨ ਦੇ ਜਨਮਦਿਨ ਮੌਕੇ 'ਤੇ ਗੀਤ ਲੈ ਕੇ ਆਏ ਨੇ।

babbu maan

ਹੋਰ ਪੜ੍ਹੋ : ਅੱਜ ਰਾਤ ਦੇਖੋ ਹੋਲੀ ਸਪੈਸ਼ਲ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਪੀਟੀਸੀ ਪੰਜਾਬੀ ‘ਤੇ, ਪੰਜਾਬੀ ਗਾਇਕ ਲਗਾਉਣਗੇ ਰੌਣਕਾਂ

singer darshan lakhewala new song purana khund

ਦਰਸ਼ਨ ਲੱਖੇਵਾਲਾ ਨੇ ਆਪਣੇ ਇੱਕ ਗਾਣੇ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਉੱਤੇ ਪਾਈ ਸੀ ਇਹ ਵੀਡਿਓ ਏਨੀਂ ਕੁ ਮਕਬੂਲ ਹੋਈ ਸੀ ਕਿ ਹਰ ਇੱਕ ਦੇ ਮੋਬਾਇਲ ਫੋਨ ਵਿੱਚ ਇਹ ਵੀਡਿਓ ਪਹੁੰਚ ਗਈ ਸੀ । ਇਹ ਵੀਡਿਓ ਜਦੋਂ ਗਾਇਕ ਬੱਬੂ ਮਾਨ ਕੋਲ ਪਹੁੰਚੀ ਤਾਂ ਉਹ ਇਸ ਵੀਡਿਓ ਨੂੰ ਦੇਖਕੇ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਦਰਸ਼ਨ ਲੱਖੇਵਾਲਾ ਦਾ ਬੈਲੇਂਸ ਟਾਈਟਲ ਹੇਠ ਇੱਕ ਗਾਣਾ ਕੱਢਿਆ ਜਿਹੜਾ ਕਿ ਬਹੁਤ ਹੀ ਮਕਬੂਲ ਹੋਇਆ । ਬੱਬੂ ਮਾਨ ਦੀ ਬਦੌਲਤ ਦਰਸ਼ਨ ਅੱਜ ਇੱਕ ਚੰਗਾ ਗਾਇਕ ਹੈ ।

inside image of darshan lakhewala and babbu maan

ਆਪਣੇ ਉਸਤਾਦ ਬੱਬੂ ਮਾਨ ਨੂੰ ਐਡਵਾਂਸ ‘ਚ ਜਨਮਦਿਨ ਦੀ ਵਧਾਈ ਦਿੰਦੇ ਹੋਏ ਦਰਸ਼ਨ ਲੱਖੇਵਾਲਾ ਨੇ ਨਵਾਂ ਗੀਤ Purana khund ਰਿਲੀਜ਼ ਕੀਤਾ ਹੈ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਸਾਰੇ ਹੀ ਫੈਨਜ਼ ਵੱਲੋਂ ਉਸਤਾਦ ਨੂੰ ਬਰਥਡੇਅ ਵਿਸ਼ ਕੀਤਾ ਹੈ। ਯੂਟਿਊਬ ਉੱਤੇ ਇਸ ਗੀਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

Related Post