ਅਮਰਿੰਦਰ ਗਿੱਲ ਤੇ ਸੱਜਣ ਅਦੀਬ ਦੀ ਆਵਾਜ਼ ‘ਚ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ

By  Lajwinder kaur May 24th 2019 10:36 AM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਬਹੁਤ ਜਲਦ ਆਪਣੀ ਪੰਜਾਬੀ ਫ਼ਿਲਮ ‘ਲਾਈਏ ਜੇ ਯਾਰੀਆਂ’ ਲੈ ਕੇ ਆ ਰਹੇ ਨੇ। ਉਨ੍ਹਾਂ ਦੇ ਪ੍ਰਸ਼ੰਸਕਾਂ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜੀ ਹਾਂ ‘ਲਾਈਏ ਜੇ ਯਾਰੀਆਂ’ ਦਾ ਪਹਿਲਾ ਗੀਤ ‘ਦਰਸ਼ਨ ਮਹਿੰਗੇ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਤੇ ਸੱਜਣ ਅਦੀਬ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

View this post on Instagram

 

A post shared by Amrinder Gill (@amrindergill) on May 23, 2019 at 8:27am PDT

ਹੋਰ ਵੇਖੋ:ਕਮਲ ਖ਼ਾਨ ਨੇ ‘ਹਾੜੀ ਸਾਉਣੀ’ ਗੀਤ ਦੇ ਰਾਹੀਂ ਬਿਆਨ ਕੀਤਾ ਕਿਸਾਨਾਂ ਦੇ ਦਿਲ ਦੇ ਦਰਦ ਨੂੰ ਤੇ ਕੀਤੀ ਉਨ੍ਹਾਂ ਦੇ ਹੱਕ ਦੀ ਗੱਲ, ਦੇਖੋ ਵੀਡੀਓ

ਦਰਸ਼ਨ ਮਹਿੰਗੇ ਗੀਤ ਦੇ ਬੋਲ ਨਾਮਵਰ ਗੀਤਕਾਰ ਹਰਮਨਜੀਤ ਦੀ ਕਲਮ ‘ਚੋ ਨਿਕਲੇ ਨੇ ਤੇ ਮਿਊਜ਼ਿਕ ਇੰਟੈਂਸ ਨੇ ਦਿੱਤਾ ਹੈ। ਗੀਤ ਨੂੰ ਰਿਧਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਵੀ ਬਹੁਤ ਸ਼ਾਨਦਾਰ ਹੈ ਜਿਸ ‘ਚ ਫ਼ਿਲਮ ਦੇ ਸਾਰੇ ਹੀ ਕਿਰਦਾਰ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਰਿਲੀਜ਼ ਤੋਂ ਬਾਅਦ ਟਰੈਡਿੰਗ ‘ਚ ਛਾਇਆ ਹੋਇਆ ਹੈ।

ਲਾਈਏ ਜੇ ਯਾਰੀਆਂ ਫ਼ਿਲਮ ਨੂੰ ਡਾਇਰੈਕਟਰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ। ਇਹ ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਡਾਇਲਾਗਜ਼ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਨੇ ਮਿਲਕੇ ਲਿਖੇ ਹਨ। ਇਹ ਫ਼ਿਲਮ 7 ਜੂਨ ਨੂੰ ਵਰਲਡ ਵਾਇਡ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 

 

Related Post