ਵਿਦੇਸ਼ੀ ਸਟਾਰ ਕ੍ਰਿਕੇਟਰ ਨੇ ਸ਼ੇਅਰ ਕੀਤਾ ਆਪਣੇ ਪਰਿਵਾਰ ਨਾਲ ਮਿਲਕੇ ਭੰਗੜਾ ਪਾਉਂਦਿਆ ਦਾ ਇਹ ਵੀਡੀਓ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ

By  Lajwinder kaur June 9th 2020 04:58 PM -- Updated: June 9th 2020 05:04 PM

ਕੋਰੋਨਾ ਵਰਗੀ ਮਹਾਂਮਾਰੀ ਦੇ ਚੱਲਦੇ ਸਾਰੇ ਕ੍ਰਿਕੇਟਰਸ ਨੂੰ ਅਣਚਾਹਿਆ ਬ੍ਰੇਕ ਮਿਲ ਗਿਆ ਹੈ । ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ । ਜਿਸਦੇ ਚੱਲਦੇ ਸਾਰੇ ਹੀ ਕ੍ਰਿਕੇਟ ਇਵੈਂਟਸ ਟਾਲ ਦਿੱਤੇ ਗਏ ਨੇ । ਕ੍ਰਿਕੇਟਰਸ ਇਸ ਸਮੇਂ ਨੂੰ ਆਪੋ ਆਪਣੇ ਪਰਿਵਾਰ ਦੇ ਨਾਲ ਖੂਬ ਲੁਤਫ ਉਠਾ ਰਹੇ ਨੇ । ਅਜਿਹੇ ‘ਚ ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ (David Warner) ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਪਤਨੀ ਤੇ ਤਿੰਨੋ ਬੇਟੀਆਂ ਦੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਨੇ।

View this post on Instagram

 

Family Bhangra ?? #family #wife #saturday #bestfriends @candywarner1

A post shared by David Warner (@davidwarner31) on Jun 6, 2020 at 3:24am PDT

Vote for your favourite : https://www.ptcpunjabi.co.in/voting/

ਉਨ੍ਹਾਂ ਦਾ ਇੱਕ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜੀ ਹਾਂ ਉਨ੍ਹਾਂ ਨੇ ਭੰਗੜੇ ਪਾਉਂਦਿਆਂ ਦਾ ਇੱਕ ਵੀਡੀਓ ਬਣਾਇਆ ਹੈ । ਇਸ ਵੀਡੀਓ ‘ਚ ਉਹ ਆਪਣੀ ਪਤਨੀ ਤੇ ਬੇਟੀਆਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਵੀਡੀਓ ਨੂੰ ਕਪੈਸ਼ਨ ਵੀ ਦਿੱਤੀ ਹੈ ‘ਫੈਮਿਲੀ ਭੰਗੜਾ’ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

 

View this post on Instagram

 

Yes we have lost it now ??. Glow in the dark night. #family #fun #love #slowly @candywarner1

A post shared by David Warner (@davidwarner31) on May 19, 2020 at 2:51am PDT

ਇਸ ਤੋਂ ਪਹਿਲਾ ਵੀ ਉਨ੍ਹਾਂ ਨੇ ਇੱਕ ਵੀਡੀਓ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ‘ਸਲੋਲੀ-ਸਲੋਲੀ’ ਗੀਤ ਉੱਤੇ ਬਣਾਇਆ ਸੀ । ਜਿਸ ਨੂੰ ਗੁਰੂ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਸੀ ।

ਇਸ ਤੋਂ ਇਲਾਵਾ ਡੇਵਿਡ ਨੇ ਆਪਣੀਆਂ ਧੀਆਂ ਦੇ ਨਾਲ ਬਾਲੀਵੁੱਡ ਗੀਤ ‘ਮਾਈ ਨੇਮ ਇਜ ਸ਼ੀਲਾ’ ‘ਤੇ ਵੀ ਡਾਂਸ ਕਰਦੇ ਹੋਏ ਟਿਕ-ਟਾਕ ਵੀਡੀਓ ਬਣਾਇਆ ਸੀ । ਜਿਸ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਡੇਵਿਡ ਆਈ ਪੀ ਐੱਲ ਦੀ ਸੰਨਰਾਈਜ਼ਰਸ ਹੈਦਰਾਬਾਦ ਦੀ ਟੀਮ ਲਈ ਕ੍ਰਿਕੇਟ ਖੇਡ ਚੁੱਕੇ ਨੇ ।

Related Post