'ਡੀਡੀਐੱਲਜੇ' ਨੂੰ ਲੱਗੇਗਾ ਪੰਜਾਬੀ ਤੜਕਾ , ਇਹ ਸਿਤਾਰੇ ਨਿਭਾਉਣਗੇ ਰਾਹੁਲ ਤੇ ਸਿਮਰਨ ਦਾ ਰੋਲ

By  Aaseen Khan November 28th 2018 10:23 AM

'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਨੂੰ ਲੱਗੇਗਾ ਪੰਜਾਬੀ ਤੜਕਾ , ਇਹ ਸਿਤਾਰੇ ਆਉਣਗੇ ਫਿਲਮ 'ਚ ਨਜ਼ਰ : ਪੰਜਾਬੀ ਫਿਲਮ ਇੰਡਸਟਰੀ ਦੀਨੋ ਦਿਨ ਬੁਲੰਦੀਆਂ 'ਤੇ ਪਹੁੰਚ ਰਹੀ। ਜਿੱਥੇ ਪੰਜਾਬੀ ਫ਼ਿਲਮਾਂ ਦੇ ਰੀਮੇਕ ਅਤੇ ਅਗਲੇ ਭਾਗ ਬਣ ਰਹੇ ਹਨ ਉੱਥੇ ਹੀ ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਸਿਕਿਉਐਂਸ ਵੀ ਪੰਜਾਬੀ ਫਿਲਮ ਇੰਡਸਟਰੀ 'ਚ ਬਣਨ ਲੱਗੇ ਹਨ।

all set for DDLJ 's punjabi tadaka

ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਰੋਮਾਂਟਿਕ ਡਰਾਮਾ ਫਿਲਮ'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਦਾ ਪੰਜਾਬੀ ਵਰਜ਼ਨ 'ਦਿਨ ਦਿਹਾੜੇ ਲੇ ਜਾਏਂਗੇ 'ਅਨਾਊਂਸ ਹੋ ਗਿਆ ਹੈ ਜਿਸ ' ਚ ਪੰਜਾਬੀਆਂ ਦੇ ਹਰਮਨ ਪਿਆਰੇ ਅਦਾਕਾਰ ਕਰਤਾਰ ਚੀਮਾ ਅਤੇ ਬੜੇ ਹੀ ਖੂਬਸੂਰਤ ਅਦਾਕਾਰ ਸਪਨਾ ਠਾਕੁਰ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਣਗੇ। ਫਿਲਮ 'ਚ 'ਰਾਜ' ਦਾ ਰੋਲ ਕਰਤਾਰ ਚੀਮਾ ਅਤੇ 'ਸਿਮਰਨ' ਦਾ ਰੋਲ ਸਪਨਾ ਠਾਕੁਰ ਨਿਭਾਉਣਗੇ।

DDLJ turns Din Dahade Leਹੋਰ ਪੜ੍ਹੋ : ਬਹੁਤ ਜਲਦ ਰਿਲੀਜ਼ ਹੋਵੇਗੀ ਕਪਿਲ ਸ਼ਰਮਾ ਦੀ ਫਿਲਮ ‘ਪਾਕਿਸਤਾਨ’ ‘ਚ

ਫਿਲਮ ਡੀਡੀਐਲਜੇ ਵਾਂਗ ਹੀ ਪੰਜਾਬੀ ਤੜਕੇ ਨਾਲ ਦਰਸ਼ਕਾਂ ਅੱਗੇ ਪੇਸ਼ ਕੀਤੀ ਜਾਵੇਗੀ। ਕਰਤਾਰ ਚੀਮਾ ਫਿਲਮ 'ਚ ਆਪਣੇ ਡੈਸ਼ਇੰਗ ਸਟਾਈਲ ਭਾਵ ਡੀਲ ਡੋਲ ਸ਼ਰੀਰ ਨਾਲ ਨਜ਼ਰ ਆਉਣਗੇ ਤੇ ਉਹਨਾਂ ਦੀ ਕੋ ਸਟਾਰ ਜਿਹੜੇ ਜਿਹੜੇ ਕਿ ਪੰਜਾਬ ਦੀ ਲੰਬੀ ਲੰਜੀ ਮੁਟਿਆਰ ਬਣ ਸਿਮਰਨ ਦੇ ਰੋਲ 'ਚ ਨਜ਼ਰ ਆਉਣਗੇ। 'ਦਿਨ ਦਿਹਾੜੇ ਲੇ ਜਾਏਂਗੇ' ਆਮ ਟ੍ਰੈਵਲਿੰਗ ਲਵ ਸਟੋਰੀ 'ਤੇ ਅਧਾਰਿਤ ਹੋਵੇਗੀ।

https://www.instagram.com/p/BqXIEJvhaKQ/

ਕਰਤਾਰ ਚੀਮਾ ਬੜੇ ਹੀ ਮੰਝੇ ਹੋਏ ਕਲਾਕਾਰ ਹਨ। ਉਹ ਪੰਜਾਬੀ 'ਚ ਬਣ ਰਹੀ ਬਾਲੀਵੁੱਡ ਦੀ ਰਿਮਕੇ ਸਿੰਘਮ 'ਚ ਵੀ ਜੈ ਕਾਂਤ ਸ਼ਿਕਰੇ ਦਾ ਰੋਲ ਨਿਭਾ ਰਹੇ ਹਨ। ਭਾਵ ਪੰਜਾਬੀ ਦੀ ਸਿੰਗਮ ਫਿਲਮ 'ਚ ਖਲਨਾਇਕ ਦਾ ਰੋਲ ਅਦਾ ਕਰ ਰਹੇ ਹਨ। ਉਥੇ ਹੀ ਕਰਤਾਰ ਚੀਮਾ ਦਾ ਕਹਿਣਾ ਵੀ ਹੈ ਕਿ ਉਹਨਾਂ ਨੂੰ ਫਿਲਮ ਦੇ ਹੀਰੋਇਨ ਨਾਲੋਂ ਫਿਲਮ ਦੇ ਵਿਲਿਨ ਨਾਲ ਕੰਮ ਕਰਨਾ ਵੱਧ ਪਸੰਦ ਹੈ। ਕਰਤਾਰ ਚੀਮਾ ਅਤੇ ਸਪਨਾ ਠਾਕੁਰ 15 ਸਾਲ ਪਹਿਲਾਂ ਇੱਕ ਪੰਜਾਬੀ ਗਾਣੇ 'ਚ ਇਕੱਠੇ ਨਜ਼ਰ ਆਏ ਸੀ ਤੇ ਹੁਣ ਫਿਲਮ ਦਿਨ ਦਿਹਾੜੇ ਲੇ ਜਾਏਂਗੇ 'ਚ ਦੋਵਾਂ ਦੀ ਕਮਿਸਟਰੀ ਮੁੜ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਫਿਲਮ ਦੀ ਰਿਲੀਜ਼ ਡੇਟ 29 ਨਵੰਬਰ ਦੱਸੀ ਜਾ ਰਹੀ ਹੈ।

Related Post