ਵਿਦੇਸ਼ਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਕਹਾਣੀ ਦੇਬੀ ਮਖਸੂਸਪੁਰੀ ਗੀਤ ਰਾਹੀਂ ਕਰਨਗੇ ਪੇਸ਼

By  Aaseen Khan September 23rd 2019 01:37 PM

ਪੰਜਾਬ ਦੇ ਵਿਦਿਆਰਥੀਆਂ 'ਚ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ਾਂ 'ਚ ਜਾ ਕੇ ਪੜ੍ਹਨ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਸ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਹਨ ਪਰ ਵਿਦੇਸ਼ਾਂ 'ਚ ਗਏ ਸਟੂਡੈਂਟ ਅਕਸਰ ਹੀ ਸੰਘਰਸ਼ ਅਤੇ ਮਿਹਨਤ ਨਾਲ ਕਾਮਯਾਬੀ ਹਾਸਿਲ ਕਰਦੇ ਹਨ। ਬਹੁਤ ਸਾਰੇ ਗਾਇਕ ਵੀ ਇਸ ਹੀ ਸੰਘਰਸ਼ 'ਚੋਂ ਨਿਕਲ ਕੇ ਨਾਮ ਬਣਾ ਚੁੱਕੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਸ ਹੀ ਸੰਘਰਸ਼ ਨੂੰ ਪੰਜਾਬ ਦੇ ਨਾਮਵਰ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਗੀਤ ਰਾਹੀਂ ਪੇਸ਼ ਕਰਨ ਜਾ ਰਹੇ ਹਨ ਜਿਸ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।

 

View this post on Instagram

 

Sat Shiri Akaal Dosto Tuhade Layi New Song Le Ke Aa Rahe Haan #Student Umeed karde haan ke pasand karoge

A post shared by Debi Makhsoospuri (@debiofficial) on Sep 22, 2019 at 12:44am PDT

ਦੇਬੀ ਮਖਸੂਸਪੁਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ। ਗੀਤ ਦਾ ਨਾਮ ਹੈ 'ਸਟੂਡੈਂਟ' (ਦ ਸਟਰਗਲਰ) ਜਿਸ ਨੂੰ ਗਾਇਆ, ਲਿਖਿਆ ਅਤੇ ਕੰਪੋਜ਼ ਖੁਦ ਦੇਬੀ ਮਖਸੂਸਪੁਰੀ ਨੇ ਹੀ ਕੀਤਾ ਹੈ। ਕੇਵੀ ਸਿੰਘ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਆਈ ਗੇਮਰਜ਼ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।ਗਾਣੇ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ : 'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ

 

View this post on Instagram

 

A post shared by Debi Makhsoospuri (@debiofficial) on Sep 11, 2019 at 1:06am PDT

ਦੇਬੀ ਮਖਸੂਰਪੁਰੀ ਤੋਂ ਪਹਿਲਾਂ ਵੀ ਕਈ ਗਾਇਕ ਵਿਦਿਆਰਥੀਆਂ ਦੇ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ ਪੇਸ਼ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਦੇਬੀ ਆਪਣੀ ਸ਼ਾਨਦਾਰ ਕਲਮ ਨਾਲ ਇਸ ਨੂੰ ਕਿਹੋ ਜਿਹੇ ਢੰਗ ਨਾਲ ਲੈ ਕੇ ਆਉਂਦੇ ਹਨ। ਦੇਬੀ ਜਿੰਨ੍ਹਾਂ ਦੀ ਸ਼ਾਇਰੀ ਅਤੇ ਗੀਤਾਂ ਦਾ ਹਰ ਪੰਜਾਬੀ ਮੁਰੀਦ ਹੈ। ਕੁਝ ਦਿਨ ਪਹਿਲਾਂ ਹੀ ਰਣਜੀਤ ਰਾਣਾ ਨਾਲ ਉਹਨਾਂ ਦਾ ਗੀਤ ਤੇਰੀਆਂ ਗੱਲਾਂ ਰਿਲੀਜ਼ ਹੋਇਆ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਹੈ। ਹੁਣ ਉਹਨਾਂ ਦੇ ਇਸ ਨਵੇਂ ਗੀਤ ਦਾ ਵੀ ਪ੍ਰਸ਼ੰਸਕਾਂ ਵੱਲੋਂ ਖ਼ਾਸ ਕਰਕੇ ਵਿਦੇਸ਼ਾਂ 'ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Related Post